ਯਸ਼ਾਯਾਹ 33

ਰਾਜ ਮਾਰਗ ਉਜਾੜ ਹੋ ਗਏ ਹਨ, ਰਾਹਾਂ ਵਿੱਚ ਕੋਈ ਮੁਸਾਫ਼ਰ ਨਹੀਂ ਹੈ। ਨੇਮ ਤੋੜੇ ਜਾਂਦੇ ਹਨ, ਉਸ ਦੇ ਗਵਾਹਾਂ ਨੂੰ ਤੁੱਛ ਜਾਣਿਆ ਜਾਂਦਾ ਹੈ, ਕਿਸੇ ਦਾ ਆਦਰ ਨਹੀਂ ਕੀਤਾ ਜਾਂਦਾ।

Isaiah 33:8 (UKJV) The highways lie waste, the travelling man ceases: he has broken the covenant, he has despised the cities, he regards no man.

6ਉਹ ਤੁਹਾਡੇ ਸਮਿਆਂ ਲਈ ਪੱਕੀ ਨੀਂਹ ਹੋਵੇਗਾ, ਮੁਕਤੀ, ਬੁੱਧ ਅਤੇ ਗਿਆਨ ਦਾ ਇੱਕ ਅਮੀਰ ਭੰਡਾਰ ਹੋਵੇਗਾ। ਯਾਹਵੇਹ ਦਾ ਡਰ ਇਸ ਖਜ਼ਾਨੇ ਦੀ ਕੁੰਜੀ ਹੈ।

7ਵੇਖੋ, ਉਹਨਾਂ ਦੇ ਸੂਰਮੇ ਬਾਹਰ ਗਲੀਆਂ ਵਿੱਚ ਚਿੱਲਾਉਂਦੇ ਹਨ, ਸ਼ਾਂਤੀ ਦੇ ਰਾਜਦੂਤ ਵਿਲਕਦੇ ਹਨ।

8ਰਾਜ ਮਾਰਗ ਉਜਾੜ ਹੋ ਗਏ ਹਨ, ਰਾਹਾਂ ਵਿੱਚ ਕੋਈ ਮੁਸਾਫ਼ਰ ਨਹੀਂ ਹੈ। ਨੇਮ ਤੋੜੇ ਜਾਂਦੇ ਹਨ, ਉਸ ਦੇ ਗਵਾਹਾਂ ਨੂੰ ਤੁੱਛ ਜਾਣਿਆ ਜਾਂਦਾ ਹੈ, ਕਿਸੇ ਦਾ ਆਦਰ ਨਹੀਂ ਕੀਤਾ ਜਾਂਦਾ।

9ਧਰਤੀ ਸੁੱਕ ਜਾਂਦੀ ਹੈ ਅਤੇ ਉਜਾੜ ਹੋ ਜਾਂਦੀ ਹੈ, ਲਬਾਨੋਨ ਸ਼ਰਮਿੰਦਾ ਅਤੇ ਸੁੱਕ ਜਾਂਦਾ ਹੈ; ਸ਼ਰੋਨ ਅਰਾਬਾਹ ਵਰਗਾ ਹੋ ਗਿਆ, ਅਤੇ ਬਾਸ਼ਾਨ ਅਤੇ ਕਰਮਲ ਆਪਣੇ ਪੱਤੇ ਸੁੱਟਦੇ ਹਨ।

10“ਹੁਣ ਮੈਂ ਉੱਠਾਂਗਾ,” ਯਾਹਵੇਹ ਆਖਦਾ ਹੈ। “ਹੁਣ ਮੈਂ ਉੱਚਾ ਹੋਵਾਂਗਾ; ਹੁਣ ਮੈਨੂੰ ਉੱਚਾ ਕੀਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.