ਯਸ਼ਾਯਾਹ 33

ਧਰਤੀ ਸੁੱਕ ਜਾਂਦੀ ਹੈ ਅਤੇ ਉਜਾੜ ਹੋ ਜਾਂਦੀ ਹੈ, ਲਬਾਨੋਨ ਸ਼ਰਮਿੰਦਾ ਅਤੇ ਸੁੱਕ ਜਾਂਦਾ ਹੈ; ਸ਼ਰੋਨ ਅਰਾਬਾਹ ਵਰਗਾ ਹੋ ਗਿਆ, ਅਤੇ ਬਾਸ਼ਾਨ ਅਤੇ ਕਰਮਲ ਆਪਣੇ ਪੱਤੇ ਸੁੱਟਦੇ ਹਨ।

Isaiah 33:9 (UKJV) The earth mourns and languishes: Lebanon is ashamed and hewn down: Sharon is like a wilderness; and Bashan and Carmel shake off their fruits.

7ਵੇਖੋ, ਉਹਨਾਂ ਦੇ ਸੂਰਮੇ ਬਾਹਰ ਗਲੀਆਂ ਵਿੱਚ ਚਿੱਲਾਉਂਦੇ ਹਨ, ਸ਼ਾਂਤੀ ਦੇ ਰਾਜਦੂਤ ਵਿਲਕਦੇ ਹਨ।

8ਰਾਜ ਮਾਰਗ ਉਜਾੜ ਹੋ ਗਏ ਹਨ, ਰਾਹਾਂ ਵਿੱਚ ਕੋਈ ਮੁਸਾਫ਼ਰ ਨਹੀਂ ਹੈ। ਨੇਮ ਤੋੜੇ ਜਾਂਦੇ ਹਨ, ਉਸ ਦੇ ਗਵਾਹਾਂ ਨੂੰ ਤੁੱਛ ਜਾਣਿਆ ਜਾਂਦਾ ਹੈ, ਕਿਸੇ ਦਾ ਆਦਰ ਨਹੀਂ ਕੀਤਾ ਜਾਂਦਾ।

9ਧਰਤੀ ਸੁੱਕ ਜਾਂਦੀ ਹੈ ਅਤੇ ਉਜਾੜ ਹੋ ਜਾਂਦੀ ਹੈ, ਲਬਾਨੋਨ ਸ਼ਰਮਿੰਦਾ ਅਤੇ ਸੁੱਕ ਜਾਂਦਾ ਹੈ; ਸ਼ਰੋਨ ਅਰਾਬਾਹ ਵਰਗਾ ਹੋ ਗਿਆ, ਅਤੇ ਬਾਸ਼ਾਨ ਅਤੇ ਕਰਮਲ ਆਪਣੇ ਪੱਤੇ ਸੁੱਟਦੇ ਹਨ।

10“ਹੁਣ ਮੈਂ ਉੱਠਾਂਗਾ,” ਯਾਹਵੇਹ ਆਖਦਾ ਹੈ। “ਹੁਣ ਮੈਂ ਉੱਚਾ ਹੋਵਾਂਗਾ; ਹੁਣ ਮੈਨੂੰ ਉੱਚਾ ਕੀਤਾ ਜਾਵੇਗਾ।

11ਤੁਸੀਂ ਤੂੜੀ ਨੂੰ ਜਨਮ ਦਿੰਦੇ ਹੋ, ਤੁਸੀਂ ਤੂੜੀ ਨੂੰ ਜਨਮ ਦਿੰਦੇ ਹੋ। ਤੁਹਾਡਾ ਸਾਹ ਇੱਕ ਅੱਗ ਹੈ ਜੋ ਤੁਹਾਨੂੰ ਭਸਮ ਕਰ ਦਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.