11ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ। ਉਹ ਉਸ ਉੱਤੇ ਘਬਰਾਹਟ ਦੀ ਜ਼ਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ।
12ਉਸ ਦੇ ਸਰਦਾਰਾਂ ਕੋਲ ਰਾਜ ਕਹਾਉਣ ਲਈ ਕੁਝ ਵੀ ਨਹੀਂ ਹੋਵੇਗਾ, ਉਸ ਦੇ ਸਾਰੇ ਸਰਦਾਰ ਅਲੋਪ ਹੋ ਜਾਣਗੇ।
13ਕੰਡੇ ਉਹ ਦੇ ਮਹਿਲ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ। ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰਮੁਰਗ ਦਾ ਵਿਹੜਾ ਹੋਵੇਗਾ।
14ਉਜਾੜ ਦੇ ਜੀਵ ਗਿੱਦੜਾਂ ਨਾਲ ਮਿਲਣਗੇ, ਅਤੇ ਜੰਗਲੀ ਬੱਕਰੀਆਂ ਇੱਕ-ਦੂਜੇ ਨੂੰ ਭਜਾਉਣਗੀਆਂ। ਉੱਥੇ ਰਾਤ ਦੇ ਜੀਵ ਵੀ ਲੇਟਣਗੇ ਅਤੇ ਆਪਣੇ ਲਈ ਆਰਾਮ ਦੇ ਸਥਾਨ ਲੱਭ ਲੈਣਗੇ।
15ਮਾਦਾ ਉੱਲੂ ਉੱਥੇ ਆਲ੍ਹਣਾ ਪਾਵੇਗੀ ਅਤੇ ਆਂਡੇ ਦੇਵੇਗੀ, ਉਹ ਉਨ੍ਹਾਂ ਤੋਂ ਬਚੇਗੀ, ਅਤੇ ਆਪਣੇ ਖੰਭਾਂ ਦੀ ਛਾਂ ਹੇਠ ਆਪਣੇ ਬੱਚਿਆਂ ਦੀ ਦੇਖਭਾਲ ਕਰੇਗੀ। ਉੱਥੇ ਇੱਲਾਂ ਵੀ ਇਕੱਠੇ ਹੋਣਗੀਆਂ, ਹਰ ਇੱਕ ਆਪਣੇ ਸਾਥੀ ਨਾਲ।