ਯਸ਼ਾਯਾਹ 34

ਉਜਾੜ ਦੇ ਜੀਵ ਗਿੱਦੜਾਂ ਨਾਲ ਮਿਲਣਗੇ, ਅਤੇ ਜੰਗਲੀ ਬੱਕਰੀਆਂ ਇੱਕ-ਦੂਜੇ ਨੂੰ ਭਜਾਉਣਗੀਆਂ। ਉੱਥੇ ਰਾਤ ਦੇ ਜੀਵ ਵੀ ਲੇਟਣਗੇ ਅਤੇ ਆਪਣੇ ਲਈ ਆਰਾਮ ਦੇ ਸਥਾਨ ਲੱਭ ਲੈਣਗੇ।

Isaiah 34:14 (UKJV) The wild beasts of the desert shall also meet with the wild beasts of the island, and the satyr shall cry to his fellow; the screech owl also shall rest there, and find for herself a place of rest.

12ਉਸ ਦੇ ਸਰਦਾਰਾਂ ਕੋਲ ਰਾਜ ਕਹਾਉਣ ਲਈ ਕੁਝ ਵੀ ਨਹੀਂ ਹੋਵੇਗਾ, ਉਸ ਦੇ ਸਾਰੇ ਸਰਦਾਰ ਅਲੋਪ ਹੋ ਜਾਣਗੇ।

13ਕੰਡੇ ਉਹ ਦੇ ਮਹਿਲ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ। ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰਮੁਰਗ ਦਾ ਵਿਹੜਾ ਹੋਵੇਗਾ।

14ਉਜਾੜ ਦੇ ਜੀਵ ਗਿੱਦੜਾਂ ਨਾਲ ਮਿਲਣਗੇ, ਅਤੇ ਜੰਗਲੀ ਬੱਕਰੀਆਂ ਇੱਕ-ਦੂਜੇ ਨੂੰ ਭਜਾਉਣਗੀਆਂ। ਉੱਥੇ ਰਾਤ ਦੇ ਜੀਵ ਵੀ ਲੇਟਣਗੇ ਅਤੇ ਆਪਣੇ ਲਈ ਆਰਾਮ ਦੇ ਸਥਾਨ ਲੱਭ ਲੈਣਗੇ।

15ਮਾਦਾ ਉੱਲੂ ਉੱਥੇ ਆਲ੍ਹਣਾ ਪਾਵੇਗੀ ਅਤੇ ਆਂਡੇ ਦੇਵੇਗੀ, ਉਹ ਉਨ੍ਹਾਂ ਤੋਂ ਬਚੇਗੀ, ਅਤੇ ਆਪਣੇ ਖੰਭਾਂ ਦੀ ਛਾਂ ਹੇਠ ਆਪਣੇ ਬੱਚਿਆਂ ਦੀ ਦੇਖਭਾਲ ਕਰੇਗੀ। ਉੱਥੇ ਇੱਲਾਂ ਵੀ ਇਕੱਠੇ ਹੋਣਗੀਆਂ, ਹਰ ਇੱਕ ਆਪਣੇ ਸਾਥੀ ਨਾਲ।

16ਯਾਹਵੇਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ ਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀ ਕਿਸੇ ਨੂੰ ਵੀ ਉਸਦੇ ਸਾਥੀ ਦੀ ਕਮੀ ਨਹੀਂ ਹੋਵੇਗੀ। ਕਿਉਂ ਜੋ ਉਹ ਦੇ ਮੂੰਹ ਨੇ ਹੁਕਮ ਦਿੱਤਾ ਹੈ, ਅਤੇ ਉਹ ਦਾ ਆਤਮਾ ਉਨ੍ਹਾਂ ਨੂੰ ਇਕੱਠੇ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.