14ਉਜਾੜ ਦੇ ਜੀਵ ਗਿੱਦੜਾਂ ਨਾਲ ਮਿਲਣਗੇ, ਅਤੇ ਜੰਗਲੀ ਬੱਕਰੀਆਂ ਇੱਕ-ਦੂਜੇ ਨੂੰ ਭਜਾਉਣਗੀਆਂ। ਉੱਥੇ ਰਾਤ ਦੇ ਜੀਵ ਵੀ ਲੇਟਣਗੇ ਅਤੇ ਆਪਣੇ ਲਈ ਆਰਾਮ ਦੇ ਸਥਾਨ ਲੱਭ ਲੈਣਗੇ।
15ਮਾਦਾ ਉੱਲੂ ਉੱਥੇ ਆਲ੍ਹਣਾ ਪਾਵੇਗੀ ਅਤੇ ਆਂਡੇ ਦੇਵੇਗੀ, ਉਹ ਉਨ੍ਹਾਂ ਤੋਂ ਬਚੇਗੀ, ਅਤੇ ਆਪਣੇ ਖੰਭਾਂ ਦੀ ਛਾਂ ਹੇਠ ਆਪਣੇ ਬੱਚਿਆਂ ਦੀ ਦੇਖਭਾਲ ਕਰੇਗੀ। ਉੱਥੇ ਇੱਲਾਂ ਵੀ ਇਕੱਠੇ ਹੋਣਗੀਆਂ, ਹਰ ਇੱਕ ਆਪਣੇ ਸਾਥੀ ਨਾਲ।
16ਯਾਹਵੇਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ ਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀ ਕਿਸੇ ਨੂੰ ਵੀ ਉਸਦੇ ਸਾਥੀ ਦੀ ਕਮੀ ਨਹੀਂ ਹੋਵੇਗੀ। ਕਿਉਂ ਜੋ ਉਹ ਦੇ ਮੂੰਹ ਨੇ ਹੁਕਮ ਦਿੱਤਾ ਹੈ, ਅਤੇ ਉਹ ਦਾ ਆਤਮਾ ਉਨ੍ਹਾਂ ਨੂੰ ਇਕੱਠੇ ਕਰੇਗਾ।
17ਉਹ ਉਨ੍ਹਾਂ ਦੇ ਹਿੱਸੇ ਵੰਡਦਾ ਹੈ; ਉਸਦਾ ਹੱਥ ਉਹਨਾਂ ਨੂੰ ਮਾਪ ਨਾਲ ਵੰਡਦਾ ਹੈ। ਉਹ ਸਦਾ ਲਈ ਇਸ ਦੇ ਮਾਲਕ ਹੋਣਗੇ ਅਤੇ ਪੀੜ੍ਹੀ ਦਰ ਪੀੜ੍ਹੀ ਉੱਥੇ ਵੱਸਣਗੇ।