6ਯਾਹਵੇਹ ਦੀ ਤਲਵਾਰ ਲਹੂ ਨਾਲ ਲਿੱਬੜੀ ਹੋਈ ਹੈ, ਉਹ ਚਰਬੀ ਨਾਲ ਢੱਕੀ ਹੋਈ ਹੈ। ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ, ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ। ਕਿਉਂ ਜੋ ਯਾਹਵੇਹ ਲਈ ਬੋਸਰਾਹ ਵਿੱਚ ਬਲੀ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ
7ਅਤੇ ਜੰਗਲੀ ਬਲਦ ਉਨ੍ਹਾਂ ਦੇ ਨਾਲ ਡਿੱਗ ਪੈਣਗੇ, ਵੱਛੇ ਅਤੇ ਵੱਡੇ ਬਲਦ। ਉਨ੍ਹਾਂ ਦੀ ਧਰਤੀ ਲਹੂ ਨਾਲ ਭਿੱਜ ਜਾਵੇਗੀ, ਅਤੇ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।
8ਕਿਉਂਕਿ ਯਾਹਵੇਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ।
9ਅਦੋਮ ਦੀਆਂ ਨਦੀਆਂ ਟੋਏ ਵਿੱਚ ਬਦਲ ਜਾਣਗੀਆਂ, ਉਸਦੀ ਧੂੜ ਬਲਦੀ ਗੰਧਕ ਵਿੱਚ ਬਦਲ ਜਾਵੇਗੀ। ਉਸਦੀ ਧਰਤੀ ਬਲਦਾ ਮੈਦਾਨ ਬਣ ਜਾਵੇਗੀ!
10ਉਹ ਰਾਤ ਜਾਂ ਦਿਨ ਨਾ ਬੁਝੇਗਾ। ਇਸਦਾ ਧੂੰਆਂ ਸਦਾ ਲਈ ਉੱਠਦਾ ਰਹੇਗਾ। ਪੀੜ੍ਹੀਓ ਪੀੜ੍ਹੀ ਉਹ ਵਿਰਾਨ ਪਿਆ ਰਹੇਗਾ। ਕੋਈ ਵੀ ਇਸ ਵਿੱਚੋਂ ਦੁਬਾਰਾ ਨਹੀਂ ਲੰਘੇਗਾ।