ਯਸ਼ਾਯਾਹ 34

ਉਹ ਰਾਤ ਜਾਂ ਦਿਨ ਨਾ ਬੁਝੇਗਾ। ਇਸਦਾ ਧੂੰਆਂ ਸਦਾ ਲਈ ਉੱਠਦਾ ਰਹੇਗਾ। ਪੀੜ੍ਹੀਓ ਪੀੜ੍ਹੀ ਉਹ ਵਿਰਾਨ ਪਿਆ ਰਹੇਗਾ। ਕੋਈ ਵੀ ਇਸ ਵਿੱਚੋਂ ਦੁਬਾਰਾ ਨਹੀਂ ਲੰਘੇਗਾ।

Isaiah 34:10 (UKJV) It shall not be quenched night nor day; the smoke thereof shall go up for ever: from generation to generation it shall lie waste; none shall pass through it for ever and ever.

8ਕਿਉਂਕਿ ਯਾਹਵੇਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ।

9ਅਦੋਮ ਦੀਆਂ ਨਦੀਆਂ ਟੋਏ ਵਿੱਚ ਬਦਲ ਜਾਣਗੀਆਂ, ਉਸਦੀ ਧੂੜ ਬਲਦੀ ਗੰਧਕ ਵਿੱਚ ਬਦਲ ਜਾਵੇਗੀ। ਉਸਦੀ ਧਰਤੀ ਬਲਦਾ ਮੈਦਾਨ ਬਣ ਜਾਵੇਗੀ!

10ਉਹ ਰਾਤ ਜਾਂ ਦਿਨ ਨਾ ਬੁਝੇਗਾ। ਇਸਦਾ ਧੂੰਆਂ ਸਦਾ ਲਈ ਉੱਠਦਾ ਰਹੇਗਾ। ਪੀੜ੍ਹੀਓ ਪੀੜ੍ਹੀ ਉਹ ਵਿਰਾਨ ਪਿਆ ਰਹੇਗਾ। ਕੋਈ ਵੀ ਇਸ ਵਿੱਚੋਂ ਦੁਬਾਰਾ ਨਹੀਂ ਲੰਘੇਗਾ।

11ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ। ਉਹ ਉਸ ਉੱਤੇ ਘਬਰਾਹਟ ਦੀ ਜ਼ਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ।

12ਉਸ ਦੇ ਸਰਦਾਰਾਂ ਕੋਲ ਰਾਜ ਕਹਾਉਣ ਲਈ ਕੁਝ ਵੀ ਨਹੀਂ ਹੋਵੇਗਾ, ਉਸ ਦੇ ਸਾਰੇ ਸਰਦਾਰ ਅਲੋਪ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.