ਯਸ਼ਾਯਾਹ 34

ਅਦੋਮ ਦੀਆਂ ਨਦੀਆਂ ਟੋਏ ਵਿੱਚ ਬਦਲ ਜਾਣਗੀਆਂ, ਉਸਦੀ ਧੂੜ ਬਲਦੀ ਗੰਧਕ ਵਿੱਚ ਬਦਲ ਜਾਵੇਗੀ। ਉਸਦੀ ਧਰਤੀ ਬਲਦਾ ਮੈਦਾਨ ਬਣ ਜਾਵੇਗੀ!

Isaiah 34:9 (UKJV) And the streams thereof shall be turned into pitch, and the dust thereof into brimstone, and the land thereof shall become burning pitch.

7ਅਤੇ ਜੰਗਲੀ ਬਲਦ ਉਨ੍ਹਾਂ ਦੇ ਨਾਲ ਡਿੱਗ ਪੈਣਗੇ, ਵੱਛੇ ਅਤੇ ਵੱਡੇ ਬਲਦ। ਉਨ੍ਹਾਂ ਦੀ ਧਰਤੀ ਲਹੂ ਨਾਲ ਭਿੱਜ ਜਾਵੇਗੀ, ਅਤੇ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।

8ਕਿਉਂਕਿ ਯਾਹਵੇਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ।

9ਅਦੋਮ ਦੀਆਂ ਨਦੀਆਂ ਟੋਏ ਵਿੱਚ ਬਦਲ ਜਾਣਗੀਆਂ, ਉਸਦੀ ਧੂੜ ਬਲਦੀ ਗੰਧਕ ਵਿੱਚ ਬਦਲ ਜਾਵੇਗੀ। ਉਸਦੀ ਧਰਤੀ ਬਲਦਾ ਮੈਦਾਨ ਬਣ ਜਾਵੇਗੀ!

10ਉਹ ਰਾਤ ਜਾਂ ਦਿਨ ਨਾ ਬੁਝੇਗਾ। ਇਸਦਾ ਧੂੰਆਂ ਸਦਾ ਲਈ ਉੱਠਦਾ ਰਹੇਗਾ। ਪੀੜ੍ਹੀਓ ਪੀੜ੍ਹੀ ਉਹ ਵਿਰਾਨ ਪਿਆ ਰਹੇਗਾ। ਕੋਈ ਵੀ ਇਸ ਵਿੱਚੋਂ ਦੁਬਾਰਾ ਨਹੀਂ ਲੰਘੇਗਾ।

11ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ। ਉਹ ਉਸ ਉੱਤੇ ਘਬਰਾਹਟ ਦੀ ਜ਼ਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.