ਯਸ਼ਾਯਾਹ 35

ਅਤੇ ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ। ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ। ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ, ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।

Isaiah 35:10 (UKJV) And the ransomed of the LORD shall return, and come to Zion with songs and everlasting joy upon their heads: they shall obtain joy and gladness, and sorrow and sighing shall flee away.

8ਅਤੇ ਉੱਥੇ ਇੱਕ ਰਾਜ ਮਾਰਗ ਹੋਵੇਗਾ। ਉਹ ਮਾਰਗ ਪਵਿੱਤਰ ਮਾਰਗ ਕਹਾਵੇਗਾ; ਇਹ ਉਨ੍ਹਾਂ ਲਈ ਹੋਵੇਗਾ ਜੋ ਉਸ ਰਾਹ ਉੱਤੇ ਚੱਲਦੇ ਹਨ। ਅਸ਼ੁੱਧ ਉਸ ਉੱਤੇ ਸਫ਼ਰ ਨਹੀਂ ਕਰੇਗਾ। ਦੁਸ਼ਟ ਮੂਰਖ ਇਸ ਉੱਤੇ ਨਹੀਂ ਜਾਣਗੇ।

9ਉੱਥੇ ਨਾ ਕੋਈ ਸ਼ੇਰ ਹੋਵੇਗਾ, ਨਾ ਕੋਈ ਪਖੰਡੀ ਦਰਿੰਦਾ। ਉਹ ਉੱਥੇ ਨਹੀਂ ਮਿਲਣਗੇ। ਪਰ ਉੱਥੇ ਸਿਰਫ ਛੁਡਾਏ ਹੀ ਚੱਲਣਗੇ,

10ਅਤੇ ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ। ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ। ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ, ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.