ਯਸ਼ਾਯਾਹ 35

ਅਤੇ ਉੱਥੇ ਇੱਕ ਰਾਜ ਮਾਰਗ ਹੋਵੇਗਾ। ਉਹ ਮਾਰਗ ਪਵਿੱਤਰ ਮਾਰਗ ਕਹਾਵੇਗਾ; ਇਹ ਉਨ੍ਹਾਂ ਲਈ ਹੋਵੇਗਾ ਜੋ ਉਸ ਰਾਹ ਉੱਤੇ ਚੱਲਦੇ ਹਨ। ਅਸ਼ੁੱਧ ਉਸ ਉੱਤੇ ਸਫ਼ਰ ਨਹੀਂ ਕਰੇਗਾ। ਦੁਸ਼ਟ ਮੂਰਖ ਇਸ ਉੱਤੇ ਨਹੀਂ ਜਾਣਗੇ।

Isaiah 35:8 (UKJV) And an highway shall be there, and a way, and it shall be called The way of holiness; the unclean shall not pass over it; but it shall be for those: the travelling men, though fools, shall not go astray therein.

6ਤਦ ਲੰਗੜਾ ਹਿਰਨ ਵਾਂਗੂੰ ਛਾਲਾਂ ਮਾਰੇਗਾ, ਅਤੇ ਗੂੰਗੀ ਜੀਭ ਜੈਕਾਰਾ ਗਜਾਵੇਗੀ। ਕਿਉਂ ਜੋ ਉਜਾੜ ਵਿੱਚ ਪਾਣੀ ਵਗੇਗਾ ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।

7ਤੱਪਦੀ ਰੇਤ ਇੱਕ ਤਲਾਬ ਬਣ ਜਾਵੇਗੀ, ਪਿਆਸੀ ਜ਼ਮੀਨ ਬੁਲਬੁਲੇ ਝਰਨੇ ਬਣ ਜਾਵੇਗੀ। ਉਨ੍ਹਾਂ ਅੱਡਿਆਂ ਵਿੱਚ ਜਿੱਥੇ ਗਿੱਦੜ ਇੱਕ ਵਾਰ ਲੇਟ ਜਾਂਦੇ ਹਨ, ਘਾਹ ਅਤੇ ਕਾਨਾ ਅਤੇ ਦਬ ਹੋਣਗੇ।

8ਅਤੇ ਉੱਥੇ ਇੱਕ ਰਾਜ ਮਾਰਗ ਹੋਵੇਗਾ। ਉਹ ਮਾਰਗ ਪਵਿੱਤਰ ਮਾਰਗ ਕਹਾਵੇਗਾ; ਇਹ ਉਨ੍ਹਾਂ ਲਈ ਹੋਵੇਗਾ ਜੋ ਉਸ ਰਾਹ ਉੱਤੇ ਚੱਲਦੇ ਹਨ। ਅਸ਼ੁੱਧ ਉਸ ਉੱਤੇ ਸਫ਼ਰ ਨਹੀਂ ਕਰੇਗਾ। ਦੁਸ਼ਟ ਮੂਰਖ ਇਸ ਉੱਤੇ ਨਹੀਂ ਜਾਣਗੇ।

9ਉੱਥੇ ਨਾ ਕੋਈ ਸ਼ੇਰ ਹੋਵੇਗਾ, ਨਾ ਕੋਈ ਪਖੰਡੀ ਦਰਿੰਦਾ। ਉਹ ਉੱਥੇ ਨਹੀਂ ਮਿਲਣਗੇ। ਪਰ ਉੱਥੇ ਸਿਰਫ ਛੁਡਾਏ ਹੀ ਚੱਲਣਗੇ,

10ਅਤੇ ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ। ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ। ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ, ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.