ਯਸ਼ਾਯਾਹ 35

ਤਦ ਲੰਗੜਾ ਹਿਰਨ ਵਾਂਗੂੰ ਛਾਲਾਂ ਮਾਰੇਗਾ, ਅਤੇ ਗੂੰਗੀ ਜੀਭ ਜੈਕਾਰਾ ਗਜਾਵੇਗੀ। ਕਿਉਂ ਜੋ ਉਜਾੜ ਵਿੱਚ ਪਾਣੀ ਵਗੇਗਾ ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।

Isaiah 35:6 (UKJV) Then shall the lame man leap as an hart, and the tongue of the dumb sing: for in the wilderness shall waters break out, and streams in the desert.

4ਘਬਰਾਉਂਦੇ ਦਿਲਾਂ ਵਾਲਿਆਂ ਨੂੰ ਆਖੋ, “ਤਕੜੇ ਰਹੋ, ਨਾ ਡਰੋ; ਤੁਹਾਡਾ ਪਰਮੇਸ਼ਵਰ ਆਵੇਗਾ, ਉਹ ਬਦਲਾ ਲੈਣ; ਅਤੇ ਫਲ ਦੇਣ ਲਈ ਆ ਰਿਹਾ ਹੈ, ਉਹ ਤੁਹਾਨੂੰ ਬਚਾਉਣ ਲਈ ਆਵੇਗਾ।”

5ਤਦ ਅੰਨ੍ਹਿਆਂ ਦੀਆਂ ਅੱਖਾਂ ਖੁੱੱਲ੍ਹ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ।

6ਤਦ ਲੰਗੜਾ ਹਿਰਨ ਵਾਂਗੂੰ ਛਾਲਾਂ ਮਾਰੇਗਾ, ਅਤੇ ਗੂੰਗੀ ਜੀਭ ਜੈਕਾਰਾ ਗਜਾਵੇਗੀ। ਕਿਉਂ ਜੋ ਉਜਾੜ ਵਿੱਚ ਪਾਣੀ ਵਗੇਗਾ ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।

7ਤੱਪਦੀ ਰੇਤ ਇੱਕ ਤਲਾਬ ਬਣ ਜਾਵੇਗੀ, ਪਿਆਸੀ ਜ਼ਮੀਨ ਬੁਲਬੁਲੇ ਝਰਨੇ ਬਣ ਜਾਵੇਗੀ। ਉਨ੍ਹਾਂ ਅੱਡਿਆਂ ਵਿੱਚ ਜਿੱਥੇ ਗਿੱਦੜ ਇੱਕ ਵਾਰ ਲੇਟ ਜਾਂਦੇ ਹਨ, ਘਾਹ ਅਤੇ ਕਾਨਾ ਅਤੇ ਦਬ ਹੋਣਗੇ।

8ਅਤੇ ਉੱਥੇ ਇੱਕ ਰਾਜ ਮਾਰਗ ਹੋਵੇਗਾ। ਉਹ ਮਾਰਗ ਪਵਿੱਤਰ ਮਾਰਗ ਕਹਾਵੇਗਾ; ਇਹ ਉਨ੍ਹਾਂ ਲਈ ਹੋਵੇਗਾ ਜੋ ਉਸ ਰਾਹ ਉੱਤੇ ਚੱਲਦੇ ਹਨ। ਅਸ਼ੁੱਧ ਉਸ ਉੱਤੇ ਸਫ਼ਰ ਨਹੀਂ ਕਰੇਗਾ। ਦੁਸ਼ਟ ਮੂਰਖ ਇਸ ਉੱਤੇ ਨਹੀਂ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.