ਯਸ਼ਾਯਾਹ 35

ਤਦ ਅੰਨ੍ਹਿਆਂ ਦੀਆਂ ਅੱਖਾਂ ਖੁੱੱਲ੍ਹ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ।

Isaiah 35:5 (UKJV) Then the eyes of the blind shall be opened, and the ears of the deaf shall be unstopped.

3ਕਮਜ਼ੋਰ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ;

4ਘਬਰਾਉਂਦੇ ਦਿਲਾਂ ਵਾਲਿਆਂ ਨੂੰ ਆਖੋ, “ਤਕੜੇ ਰਹੋ, ਨਾ ਡਰੋ; ਤੁਹਾਡਾ ਪਰਮੇਸ਼ਵਰ ਆਵੇਗਾ, ਉਹ ਬਦਲਾ ਲੈਣ; ਅਤੇ ਫਲ ਦੇਣ ਲਈ ਆ ਰਿਹਾ ਹੈ, ਉਹ ਤੁਹਾਨੂੰ ਬਚਾਉਣ ਲਈ ਆਵੇਗਾ।”

5ਤਦ ਅੰਨ੍ਹਿਆਂ ਦੀਆਂ ਅੱਖਾਂ ਖੁੱੱਲ੍ਹ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ।

6ਤਦ ਲੰਗੜਾ ਹਿਰਨ ਵਾਂਗੂੰ ਛਾਲਾਂ ਮਾਰੇਗਾ, ਅਤੇ ਗੂੰਗੀ ਜੀਭ ਜੈਕਾਰਾ ਗਜਾਵੇਗੀ। ਕਿਉਂ ਜੋ ਉਜਾੜ ਵਿੱਚ ਪਾਣੀ ਵਗੇਗਾ ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।

7ਤੱਪਦੀ ਰੇਤ ਇੱਕ ਤਲਾਬ ਬਣ ਜਾਵੇਗੀ, ਪਿਆਸੀ ਜ਼ਮੀਨ ਬੁਲਬੁਲੇ ਝਰਨੇ ਬਣ ਜਾਵੇਗੀ। ਉਨ੍ਹਾਂ ਅੱਡਿਆਂ ਵਿੱਚ ਜਿੱਥੇ ਗਿੱਦੜ ਇੱਕ ਵਾਰ ਲੇਟ ਜਾਂਦੇ ਹਨ, ਘਾਹ ਅਤੇ ਕਾਨਾ ਅਤੇ ਦਬ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.