ਯਸ਼ਾਯਾਹ 35

ਘਬਰਾਉਂਦੇ ਦਿਲਾਂ ਵਾਲਿਆਂ ਨੂੰ ਆਖੋ, “ਤਕੜੇ ਰਹੋ, ਨਾ ਡਰੋ; ਤੁਹਾਡਾ ਪਰਮੇਸ਼ਵਰ ਆਵੇਗਾ, ਉਹ ਬਦਲਾ ਲੈਣ; ਅਤੇ ਫਲ ਦੇਣ ਲਈ ਆ ਰਿਹਾ ਹੈ, ਉਹ ਤੁਹਾਨੂੰ ਬਚਾਉਣ ਲਈ ਆਵੇਗਾ।”

Isaiah 35:4 (UKJV) Say to them that are of a fearful heart, Be strong, fear not: behold, your God will come with vengeance, even God with a recompence; he will come and save you.

2ਇਹ ਖਿੜ ਜਾਵੇਗਾ; ਇਹ ਬਹੁਤ ਖੁਸ਼ ਹੋਵੇਗਾ ਅਤੇ ਜੈਕਾਰਾ ਗਜਾਏਗਾ। ਲਬਾਨੋਨ ਦੀ ਮਹਿਮਾ ਉਹ ਨੂੰ ਦਿੱਤੀ ਜਾਵੇਗੀ, ਕਰਮਲ ਅਤੇ ਸ਼ਰੋਨ ਦੀ ਸ਼ਾਨ; ਉਹ ਯਾਹਵੇਹ ਦੀ ਮਹਿਮਾ, ਸਾਡੇ ਪਰਮੇਸ਼ਵਰ ਦੀ ਸ਼ਾਨ ਨੂੰ ਵੇਖਣਗੇ।

3ਕਮਜ਼ੋਰ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ;

4ਘਬਰਾਉਂਦੇ ਦਿਲਾਂ ਵਾਲਿਆਂ ਨੂੰ ਆਖੋ, “ਤਕੜੇ ਰਹੋ, ਨਾ ਡਰੋ; ਤੁਹਾਡਾ ਪਰਮੇਸ਼ਵਰ ਆਵੇਗਾ, ਉਹ ਬਦਲਾ ਲੈਣ; ਅਤੇ ਫਲ ਦੇਣ ਲਈ ਆ ਰਿਹਾ ਹੈ, ਉਹ ਤੁਹਾਨੂੰ ਬਚਾਉਣ ਲਈ ਆਵੇਗਾ।”

5ਤਦ ਅੰਨ੍ਹਿਆਂ ਦੀਆਂ ਅੱਖਾਂ ਖੁੱੱਲ੍ਹ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ।

6ਤਦ ਲੰਗੜਾ ਹਿਰਨ ਵਾਂਗੂੰ ਛਾਲਾਂ ਮਾਰੇਗਾ, ਅਤੇ ਗੂੰਗੀ ਜੀਭ ਜੈਕਾਰਾ ਗਜਾਵੇਗੀ। ਕਿਉਂ ਜੋ ਉਜਾੜ ਵਿੱਚ ਪਾਣੀ ਵਗੇਗਾ ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.