ਯਸ਼ਾਯਾਹ 35

ਇਹ ਖਿੜ ਜਾਵੇਗਾ; ਇਹ ਬਹੁਤ ਖੁਸ਼ ਹੋਵੇਗਾ ਅਤੇ ਜੈਕਾਰਾ ਗਜਾਏਗਾ। ਲਬਾਨੋਨ ਦੀ ਮਹਿਮਾ ਉਹ ਨੂੰ ਦਿੱਤੀ ਜਾਵੇਗੀ, ਕਰਮਲ ਅਤੇ ਸ਼ਰੋਨ ਦੀ ਸ਼ਾਨ; ਉਹ ਯਾਹਵੇਹ ਦੀ ਮਹਿਮਾ, ਸਾਡੇ ਪਰਮੇਸ਼ਵਰ ਦੀ ਸ਼ਾਨ ਨੂੰ ਵੇਖਣਗੇ।

Isaiah 35:2 (UKJV) It shall blossom abundantly, and rejoice even with joy and singing: the glory of Lebanon shall be given unto it, the excellency of Carmel and Sharon, they shall see the glory of the LORD, and the excellency of our God.

1ਮਾਰੂਥਲ ਅਤੇ ਸੁੱਕੀ ਧਰਤੀ ਖੁਸ਼ ਹੋਵੇਗੀ; ਉਜਾੜ ਖੁਸ਼ ਹੋਵੇਗਾ ਅਤੇ ਨਰਗਸ ਵਾਂਗੂੰ ਖਿੜੇਗਾ,

2ਇਹ ਖਿੜ ਜਾਵੇਗਾ; ਇਹ ਬਹੁਤ ਖੁਸ਼ ਹੋਵੇਗਾ ਅਤੇ ਜੈਕਾਰਾ ਗਜਾਏਗਾ। ਲਬਾਨੋਨ ਦੀ ਮਹਿਮਾ ਉਹ ਨੂੰ ਦਿੱਤੀ ਜਾਵੇਗੀ, ਕਰਮਲ ਅਤੇ ਸ਼ਰੋਨ ਦੀ ਸ਼ਾਨ; ਉਹ ਯਾਹਵੇਹ ਦੀ ਮਹਿਮਾ, ਸਾਡੇ ਪਰਮੇਸ਼ਵਰ ਦੀ ਸ਼ਾਨ ਨੂੰ ਵੇਖਣਗੇ।

3ਕਮਜ਼ੋਰ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ;

4ਘਬਰਾਉਂਦੇ ਦਿਲਾਂ ਵਾਲਿਆਂ ਨੂੰ ਆਖੋ, “ਤਕੜੇ ਰਹੋ, ਨਾ ਡਰੋ; ਤੁਹਾਡਾ ਪਰਮੇਸ਼ਵਰ ਆਵੇਗਾ, ਉਹ ਬਦਲਾ ਲੈਣ; ਅਤੇ ਫਲ ਦੇਣ ਲਈ ਆ ਰਿਹਾ ਹੈ, ਉਹ ਤੁਹਾਨੂੰ ਬਚਾਉਣ ਲਈ ਆਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.