1ਮਾਰੂਥਲ ਅਤੇ ਸੁੱਕੀ ਧਰਤੀ ਖੁਸ਼ ਹੋਵੇਗੀ; ਉਜਾੜ ਖੁਸ਼ ਹੋਵੇਗਾ ਅਤੇ ਨਰਗਸ ਵਾਂਗੂੰ ਖਿੜੇਗਾ,
2ਇਹ ਖਿੜ ਜਾਵੇਗਾ; ਇਹ ਬਹੁਤ ਖੁਸ਼ ਹੋਵੇਗਾ ਅਤੇ ਜੈਕਾਰਾ ਗਜਾਏਗਾ। ਲਬਾਨੋਨ ਦੀ ਮਹਿਮਾ ਉਹ ਨੂੰ ਦਿੱਤੀ ਜਾਵੇਗੀ, ਕਰਮਲ ਅਤੇ ਸ਼ਰੋਨ ਦੀ ਸ਼ਾਨ; ਉਹ ਯਾਹਵੇਹ ਦੀ ਮਹਿਮਾ, ਸਾਡੇ ਪਰਮੇਸ਼ਵਰ ਦੀ ਸ਼ਾਨ ਨੂੰ ਵੇਖਣਗੇ।
3ਕਮਜ਼ੋਰ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ;
4ਘਬਰਾਉਂਦੇ ਦਿਲਾਂ ਵਾਲਿਆਂ ਨੂੰ ਆਖੋ, “ਤਕੜੇ ਰਹੋ, ਨਾ ਡਰੋ; ਤੁਹਾਡਾ ਪਰਮੇਸ਼ਵਰ ਆਵੇਗਾ, ਉਹ ਬਦਲਾ ਲੈਣ; ਅਤੇ ਫਲ ਦੇਣ ਲਈ ਆ ਰਿਹਾ ਹੈ, ਉਹ ਤੁਹਾਨੂੰ ਬਚਾਉਣ ਲਈ ਆਵੇਗਾ।”
5ਤਦ ਅੰਨ੍ਹਿਆਂ ਦੀਆਂ ਅੱਖਾਂ ਖੁੱੱਲ੍ਹ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ।