ਯਸ਼ਾਯਾਹ 37

ਹੋ ਸਕਦਾ ਹੈ ਕਿ ਯਾਹਵੇਹ ਤੇਰਾ ਪਰਮੇਸ਼ਵਰ ਮੈਦਾਨ ਦੇ ਸੈਨਾਪਤੀ ਦੀਆਂ ਗੱਲਾਂ ਸੁਣ ਲਵੇ, ਜਿਸ ਨੂੰ ਉਸ ਦੇ ਮਾਲਕ ਅੱਸ਼ੂਰ ਦੇ ਰਾਜੇ ਨੇ ਜਿਉਂਦੇ ਪਰਮੇਸ਼ਵਰ ਦਾ ਮਜ਼ਾਕ ਉਡਾਉਣ ਲਈ ਭੇਜਿਆ ਹੈ ਅਤੇ ਉਹ ਉਸ ਨੂੰ ਇਨ੍ਹਾਂ ਸ਼ਬਦਾਂ ਲਈ ਝਿੜਕੇਗਾ। ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸੁਣੀਆਂ ਹਨ। ਇਸ ਲਈ ਬਚੇ ਹੋਏ ਲੋਕਾਂ ਲਈ ਪ੍ਰਾਰਥਨਾ ਕਰੋ ਜੋ ਅਜੇ ਵੀ ਬਚੇ ਹਨ।”

Isaiah 37:4 (UKJV) It may be the LORD your God will hear the words of Rabshakeh, whom the king of Assyria his master has sent to reproach the living God, and will reprove the words which the LORD your God has heard: wherefore lift up your prayer for the remnant that is left.

2ਉਸ ਨੇ ਮਹਿਲ ਦੇ ਪ੍ਰਬੰਧਕ ਅਲਯਾਕੀਮ ਨੂੰ, ਸ਼ਬਨਾ ਸਕੱਤਰ ਨੂੰ ਅਤੇ ਪ੍ਰਧਾਨ ਜਾਜਕਾਂ ਨੂੰ, ਜੋ ਤੱਪੜ ਪਹਿਨੇ ਹੋਏ ਸਨ, ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਕੋਲ ਭੇਜਿਆ।

3ਉਨ੍ਹਾਂ ਨੇ ਉਸਨੂੰ ਕਿਹਾ, ਹਿਜ਼ਕੀਯਾਹ ਇਹ ਆਖਦਾ ਹੈ, “ਇਹ ਦਿਨ ਦੁੱਖ, ਝਿੜਕ, ਅਤੇ ਸ਼ਰਮਿੰਦਗੀ ਦਾ ਦਿਨ ਹੈ ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਰਹੀ।

4ਹੋ ਸਕਦਾ ਹੈ ਕਿ ਯਾਹਵੇਹ ਤੇਰਾ ਪਰਮੇਸ਼ਵਰ ਮੈਦਾਨ ਦੇ ਸੈਨਾਪਤੀ ਦੀਆਂ ਗੱਲਾਂ ਸੁਣ ਲਵੇ, ਜਿਸ ਨੂੰ ਉਸ ਦੇ ਮਾਲਕ ਅੱਸ਼ੂਰ ਦੇ ਰਾਜੇ ਨੇ ਜਿਉਂਦੇ ਪਰਮੇਸ਼ਵਰ ਦਾ ਮਜ਼ਾਕ ਉਡਾਉਣ ਲਈ ਭੇਜਿਆ ਹੈ ਅਤੇ ਉਹ ਉਸ ਨੂੰ ਇਨ੍ਹਾਂ ਸ਼ਬਦਾਂ ਲਈ ਝਿੜਕੇਗਾ। ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸੁਣੀਆਂ ਹਨ। ਇਸ ਲਈ ਬਚੇ ਹੋਏ ਲੋਕਾਂ ਲਈ ਪ੍ਰਾਰਥਨਾ ਕਰੋ ਜੋ ਅਜੇ ਵੀ ਬਚੇ ਹਨ।”

5ਜਦੋਂ ਰਾਜਾ ਹਿਜ਼ਕੀਯਾਹ ਦੇ ਅਧਿਕਾਰੀ ਯਸ਼ਾਯਾਹ ਕੋਲ ਆਏ,

6ਤਾਂ ਯਸ਼ਾਯਾਹ ਨੇ ਉਨ੍ਹਾਂ ਨੂੰ ਕਿਹਾ, “ਆਪਣੇ ਸੁਆਮੀ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ, ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ, ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫ਼ਰ ਬੋਲਿਆ ਹੈ, ਨਾ ਡਰੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.