ਯਸ਼ਾਯਾਹ 38

ਮੈਂ ਕਿਹਾ, “ਮੈਂ ਦੁਬਾਰਾ ਜੀਉਂਦਿਆਂ ਦੀ ਧਰਤੀ ਵਿੱਚ ਯਾਹਵੇਹ ਨੂੰ ਨਹੀਂ ਵੇਖਾਂਗਾ; ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ, ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ।

Isaiah 38:11 (UKJV) I said, I shall not see the LORD, even the LORD, in the land of the living: I shall behold man no more with the inhabitants of the world.

9ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੀ ਲਿਖਤ, ਜੋ ਉਸ ਨੇ ਬਿਮਾਰ ਹੋ ਕੇ ਚੰਗੇ ਹੋਣ ਤੋਂ ਬਾਅਦ ਲਿਖੀ:

10ਮੈਂ ਆਖਿਆ ਸੀ, “ਕਿ ਮੈਂ ਆਪਣੀ ਅੱਧੀ ਉਮਰ ਵਿੱਚ ਹੀ ਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਂਵਾਂਗਾ, ਕਿਉਂਕਿ ਮੇਰੇ ਰਹਿੰਦੇ ਸਾਲ ਖੋਹ ਲਏ ਗਏ ਹਨ?”

11ਮੈਂ ਕਿਹਾ, “ਮੈਂ ਦੁਬਾਰਾ ਜੀਉਂਦਿਆਂ ਦੀ ਧਰਤੀ ਵਿੱਚ ਯਾਹਵੇਹ ਨੂੰ ਨਹੀਂ ਵੇਖਾਂਗਾ; ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ, ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ।

12ਚਰਵਾਹੇ ਦੇ ਤੰਬੂ ਵਾਂਗ ਮੇਰਾ ਘਰ ਢਾਹ ਕੇ ਮੇਰੇ ਕੋਲੋਂ ਖੋਹ ਲਿਆ ਗਿਆ ਹੈ, ਜੁਲਾਹੇ ਵਾਂਗੂੰ ਮੈਂ ਆਪਣਾ ਜੀਵਨ ਲਪੇਟ ਲਿਆ ਹੈ, ਅਤੇ ਉਸ ਨੇ ਮੈਨੂੰ ਕਰੜੀ ਤੋਂ ਵੱਢ ਦਿੱਤਾ ਹੈ, ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।

13ਮੈਂ ਸਵੇਰ ਤੱਕ ਧੀਰਜ ਨਾਲ ਉਡੀਕ ਕੀਤੀ, ਪਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ, ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.