ਯਸ਼ਾਯਾਹ 40

ਵੇਖੋ, ਸਰਬਸ਼ਕਤੀਮਾਨ ਯਾਹਵੇਹ ਸ਼ਕਤੀ ਨਾਲ ਆਉਂਦਾ ਹੈ, ਅਤੇ ਉਹ ਇੱਕ ਸ਼ਕਤੀਸ਼ਾਲੀ ਬਾਂਹ ਨਾਲ ਰਾਜ ਕਰਦਾ ਹੈ। ਵੇਖੋ, ਉਸ ਦਾ ਇਨਾਮ ਉਸ ਦੇ ਨਾਲ ਹੈ, ਅਤੇ ਉਸ ਦਾ ਬਦਲਾ ਉਸ ਦੇ ਨਾਲ ਹੈ।

Isaiah 40:10 (UKJV) Behold, the Lord GOD will come with strong hand, and his arm shall rule for him: behold, his reward is with him, and his work before him.

8ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ, ਪਰ ਸਾਡੇ ਪਰਮੇਸ਼ਵਰ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ।”

9ਹੇ ਸੀਯੋਨ ਵਿੱਚ ਖੁਸ਼ਖਬਰੀ ਦੇਣ ਵਾਲੇ, ਉੱਚੇ ਪਹਾੜ ਉੱਤੇ ਚੜ੍ਹ ਜਾ! ਹੇ ਯੇਰੂਸ਼ਲੇਮ ਨੂੰ ਖੁਸ਼ਖਬਰੀ ਦੇਣ ਵਾਲੇ, ਆਪਣੀ ਆਵਾਜ਼ ਜ਼ੋਰ ਨਾਲ ਉੱਚੀ ਕਰ, ਇਸ ਨੂੰ ਉੱਚਾ ਕਰ, ਡਰ ਨਾ; ਯਹੂਦਾਹ ਦੇ ਕਸਬਿਆਂ ਨੂੰ ਆਖੋ, “ਇਹ ਹੈ ਤੁਹਾਡਾ ਪਰਮੇਸ਼ਵਰ!”

10ਵੇਖੋ, ਸਰਬਸ਼ਕਤੀਮਾਨ ਯਾਹਵੇਹ ਸ਼ਕਤੀ ਨਾਲ ਆਉਂਦਾ ਹੈ, ਅਤੇ ਉਹ ਇੱਕ ਸ਼ਕਤੀਸ਼ਾਲੀ ਬਾਂਹ ਨਾਲ ਰਾਜ ਕਰਦਾ ਹੈ। ਵੇਖੋ, ਉਸ ਦਾ ਇਨਾਮ ਉਸ ਦੇ ਨਾਲ ਹੈ, ਅਤੇ ਉਸ ਦਾ ਬਦਲਾ ਉਸ ਦੇ ਨਾਲ ਹੈ।

11ਉਹ ਆਪਣੇ ਇੱਜੜ ਨੂੰ ਚਰਵਾਹੇ ਵਾਂਗ ਚਰਾਵੇਗਾ, ਉਹ ਲੇਲਿਆਂ ਨੂੰ ਆਪਣੀਆਂ ਬਾਹਾਂ ਨਾਲ ਸੰਭਾਲਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਦਿਲ ਦੇ ਨੇੜੇ ਲੈ ਜਾਂਦਾ ਹੈ; ਉਹ ਨਰਮੀ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਹੈ।

12ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ, ਜਾਂ ਆਪਣੇ ਹੱਥ ਦੀ ਚੌੜਾਈ ਨਾਲ ਅਕਾਸ਼ ਨੂੰ ਮਾਪਿਆ ਹੈ? ਅਤੇ ਪਹਾੜੀਆਂ ਇੱਕ ਸੰਤੁਲਨ ਵਿੱਚ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.