ਯਸ਼ਾਯਾਹ 40

ਉਹ ਆਪਣੇ ਇੱਜੜ ਨੂੰ ਚਰਵਾਹੇ ਵਾਂਗ ਚਰਾਵੇਗਾ, ਉਹ ਲੇਲਿਆਂ ਨੂੰ ਆਪਣੀਆਂ ਬਾਹਾਂ ਨਾਲ ਸੰਭਾਲਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਦਿਲ ਦੇ ਨੇੜੇ ਲੈ ਜਾਂਦਾ ਹੈ; ਉਹ ਨਰਮੀ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਹੈ।

Isaiah 40:11 (UKJV) He shall feed his flock like a shepherd: he shall gather the lambs with his arm, and carry them in his bosom, and shall gently lead those that are with young.

9ਹੇ ਸੀਯੋਨ ਵਿੱਚ ਖੁਸ਼ਖਬਰੀ ਦੇਣ ਵਾਲੇ, ਉੱਚੇ ਪਹਾੜ ਉੱਤੇ ਚੜ੍ਹ ਜਾ! ਹੇ ਯੇਰੂਸ਼ਲੇਮ ਨੂੰ ਖੁਸ਼ਖਬਰੀ ਦੇਣ ਵਾਲੇ, ਆਪਣੀ ਆਵਾਜ਼ ਜ਼ੋਰ ਨਾਲ ਉੱਚੀ ਕਰ, ਇਸ ਨੂੰ ਉੱਚਾ ਕਰ, ਡਰ ਨਾ; ਯਹੂਦਾਹ ਦੇ ਕਸਬਿਆਂ ਨੂੰ ਆਖੋ, “ਇਹ ਹੈ ਤੁਹਾਡਾ ਪਰਮੇਸ਼ਵਰ!”

10ਵੇਖੋ, ਸਰਬਸ਼ਕਤੀਮਾਨ ਯਾਹਵੇਹ ਸ਼ਕਤੀ ਨਾਲ ਆਉਂਦਾ ਹੈ, ਅਤੇ ਉਹ ਇੱਕ ਸ਼ਕਤੀਸ਼ਾਲੀ ਬਾਂਹ ਨਾਲ ਰਾਜ ਕਰਦਾ ਹੈ। ਵੇਖੋ, ਉਸ ਦਾ ਇਨਾਮ ਉਸ ਦੇ ਨਾਲ ਹੈ, ਅਤੇ ਉਸ ਦਾ ਬਦਲਾ ਉਸ ਦੇ ਨਾਲ ਹੈ।

11ਉਹ ਆਪਣੇ ਇੱਜੜ ਨੂੰ ਚਰਵਾਹੇ ਵਾਂਗ ਚਰਾਵੇਗਾ, ਉਹ ਲੇਲਿਆਂ ਨੂੰ ਆਪਣੀਆਂ ਬਾਹਾਂ ਨਾਲ ਸੰਭਾਲਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਦਿਲ ਦੇ ਨੇੜੇ ਲੈ ਜਾਂਦਾ ਹੈ; ਉਹ ਨਰਮੀ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਹੈ।

12ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ, ਜਾਂ ਆਪਣੇ ਹੱਥ ਦੀ ਚੌੜਾਈ ਨਾਲ ਅਕਾਸ਼ ਨੂੰ ਮਾਪਿਆ ਹੈ? ਅਤੇ ਪਹਾੜੀਆਂ ਇੱਕ ਸੰਤੁਲਨ ਵਿੱਚ ਹਨ?

13ਕੌਣ ਯਾਹਵੇਹ ਦੇ ਆਤਮਾ ਨੂੰ ਸਮਝ ਸਕਦਾ ਹੈ, ਜਾਂ ਯਾਹਵੇਹ ਨੂੰ ਉਸ ਦੇ ਸਲਾਹਕਾਰ ਵਜੋਂ ਸਿਖਾ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.