ਯਸ਼ਾਯਾਹ 40

ਵੇਖੋ ਕੌਮਾਂ ਬਾਲਟੀ ਵਿੱਚ ਇੱਕ ਬੂੰਦ ਵਰਗੀਆਂ ਹਨ, ਉਹਨਾਂ ਨੂੰ ਤੱਕੜੀ ਦੀ ਧੂੜ ਸਮਝਿਆ ਜਾਂਦਾ ਹੈ; ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ।

Isaiah 40:15 (UKJV) Behold, the nations are as a drop of a bucket, and are counted as the small dust of the balance: behold, he takes up the isles as a very little thing.

13ਕੌਣ ਯਾਹਵੇਹ ਦੇ ਆਤਮਾ ਨੂੰ ਸਮਝ ਸਕਦਾ ਹੈ, ਜਾਂ ਯਾਹਵੇਹ ਨੂੰ ਉਸ ਦੇ ਸਲਾਹਕਾਰ ਵਜੋਂ ਸਿਖਾ ਸਕਦਾ ਹੈ?

14ਕਿਸ ਦੇ ਨਾਲ ਯਾਹਵੇਹ ਨੇ ਸਲਾਹ ਕੀਤੀ, ਕਿਸ ਨੇ ਉਹ ਨੂੰ ਸਮਝ ਬਖ਼ਸ਼ੀ, ਜਾਂ ਨਿਆਂ ਦਾ ਮਾਰਗ ਉਹ ਨੂੰ ਸਿਖਾਇਆ, ਜਾਂ ਉਸ ਨੂੰ ਵਿੱਦਿਆ ਸਿਖਾਈ, ਜਾਂ ਉਸ ਨੂੰ ਗਿਆਨ ਦਾ ਰਾਹ ਸਮਝਾਇਆ?

15ਵੇਖੋ ਕੌਮਾਂ ਬਾਲਟੀ ਵਿੱਚ ਇੱਕ ਬੂੰਦ ਵਰਗੀਆਂ ਹਨ, ਉਹਨਾਂ ਨੂੰ ਤੱਕੜੀ ਦੀ ਧੂੜ ਸਮਝਿਆ ਜਾਂਦਾ ਹੈ; ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ।

16ਨਾ ਲਬਾਨੋਨ ਜਗਵੇਦੀ ਦੀ ਅੱਗ ਲਈ ਥੋੜ੍ਹਾ ਹੈ, ਨਾ ਉਸ ਦੇ ਪਸ਼ੂ ਹੋਮ ਦੀਆਂ ਭੇਟਾਂ ਲਈ ਕਾਫ਼ੀ ਹਨ।

17ਉਸ ਦੇ ਅੱਗੇ ਸਾਰੀਆਂ ਕੌਮਾਂ ਕੁਝ ਵੀ ਨਹੀਂ ਹਨ, ਉਹ ਉਸ ਦੀ ਨਜ਼ਰ ਵਿੱਚ ਵਿਅਰਥ ਅਤੇ ਕਿਸੇ ਵੀ ਚੀਜ਼ ਤੋਂ ਘੱਟ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.