15ਵੇਖੋ ਕੌਮਾਂ ਬਾਲਟੀ ਵਿੱਚ ਇੱਕ ਬੂੰਦ ਵਰਗੀਆਂ ਹਨ, ਉਹਨਾਂ ਨੂੰ ਤੱਕੜੀ ਦੀ ਧੂੜ ਸਮਝਿਆ ਜਾਂਦਾ ਹੈ; ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ।
16ਨਾ ਲਬਾਨੋਨ ਜਗਵੇਦੀ ਦੀ ਅੱਗ ਲਈ ਥੋੜ੍ਹਾ ਹੈ, ਨਾ ਉਸ ਦੇ ਪਸ਼ੂ ਹੋਮ ਦੀਆਂ ਭੇਟਾਂ ਲਈ ਕਾਫ਼ੀ ਹਨ।
17ਉਸ ਦੇ ਅੱਗੇ ਸਾਰੀਆਂ ਕੌਮਾਂ ਕੁਝ ਵੀ ਨਹੀਂ ਹਨ, ਉਹ ਉਸ ਦੀ ਨਜ਼ਰ ਵਿੱਚ ਵਿਅਰਥ ਅਤੇ ਕਿਸੇ ਵੀ ਚੀਜ਼ ਤੋਂ ਘੱਟ ਨਹੀਂ।
18ਤਾਂ ਫਿਰ ਤੁਸੀਂ ਪਰਮੇਸ਼ਵਰ ਦੀ ਤੁਲਨਾ ਕਿਸ ਨਾਲ ਕਰੋਗੇ? ਤੁਸੀਂ ਉਸ ਦੀ ਤੁਲਨਾ ਕਿਸ ਮੂਰਤ ਨਾਲ ਕਰੋਗੇ?
19ਜਿਵੇਂ ਇੱਕ ਮੂਰਤੀ ਲਈ, ਇੱਕ ਕਾਰੀਗਰ ਦੁਆਰਾ ਧਾਤੂ ਦਾ ਕੰਮ ਹੈ, ਅਤੇ ਇੱਕ ਸੁਨਿਆਰਾ ਉਸ ਨੂੰ ਸੋਨੇ ਨਾਲ ਮੜ੍ਹਦਾ ਹੈ, ਅਤੇ ਉਹ ਦੇ ਲਈ ਚਾਂਦੀ ਦੀਆਂ ਜ਼ੰਜੀਰਾਂ ਬਣਾਉਂਦਾ ਹੈ।