17ਉਸ ਦੇ ਅੱਗੇ ਸਾਰੀਆਂ ਕੌਮਾਂ ਕੁਝ ਵੀ ਨਹੀਂ ਹਨ, ਉਹ ਉਸ ਦੀ ਨਜ਼ਰ ਵਿੱਚ ਵਿਅਰਥ ਅਤੇ ਕਿਸੇ ਵੀ ਚੀਜ਼ ਤੋਂ ਘੱਟ ਨਹੀਂ।
18ਤਾਂ ਫਿਰ ਤੁਸੀਂ ਪਰਮੇਸ਼ਵਰ ਦੀ ਤੁਲਨਾ ਕਿਸ ਨਾਲ ਕਰੋਗੇ? ਤੁਸੀਂ ਉਸ ਦੀ ਤੁਲਨਾ ਕਿਸ ਮੂਰਤ ਨਾਲ ਕਰੋਗੇ?
19ਜਿਵੇਂ ਇੱਕ ਮੂਰਤੀ ਲਈ, ਇੱਕ ਕਾਰੀਗਰ ਦੁਆਰਾ ਧਾਤੂ ਦਾ ਕੰਮ ਹੈ, ਅਤੇ ਇੱਕ ਸੁਨਿਆਰਾ ਉਸ ਨੂੰ ਸੋਨੇ ਨਾਲ ਮੜ੍ਹਦਾ ਹੈ, ਅਤੇ ਉਹ ਦੇ ਲਈ ਚਾਂਦੀ ਦੀਆਂ ਜ਼ੰਜੀਰਾਂ ਬਣਾਉਂਦਾ ਹੈ।
20ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ, ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ।
21ਕੀ ਤੁਸੀਂ ਨਹੀਂ ਜਾਣਦੇ? ਕੀ ਤੁਸੀਂ ਨਹੀਂ ਸੁਣਿਆ? ਕੀ ਇਹ ਤੁਹਾਨੂੰ ਮੁੱਢੋਂ ਨਹੀਂ ਦੱਸਿਆ ਗਿਆ? ਕੀ ਤੁਸੀਂ ਧਰਤੀ ਦੀ ਨੀਂਹ ਦੇ ਸਮੇਂ ਤੋਂ ਨਹੀਂ ਸਮਝੇ?