ਯਸ਼ਾਯਾਹ 40

ਕੀ ਤੁਸੀਂ ਨਹੀਂ ਜਾਣਦੇ? ਕੀ ਤੁਸੀਂ ਨਹੀਂ ਸੁਣਿਆ? ਕੀ ਇਹ ਤੁਹਾਨੂੰ ਮੁੱਢੋਂ ਨਹੀਂ ਦੱਸਿਆ ਗਿਆ? ਕੀ ਤੁਸੀਂ ਧਰਤੀ ਦੀ ਨੀਂਹ ਦੇ ਸਮੇਂ ਤੋਂ ਨਹੀਂ ਸਮਝੇ?

Isaiah 40:21 (UKJV) Have all of you not known? have all of you not heard? has it not been told you from the beginning? have all of you not understood from the foundations of the earth?

19ਜਿਵੇਂ ਇੱਕ ਮੂਰਤੀ ਲਈ, ਇੱਕ ਕਾਰੀਗਰ ਦੁਆਰਾ ਧਾਤੂ ਦਾ ਕੰਮ ਹੈ, ਅਤੇ ਇੱਕ ਸੁਨਿਆਰਾ ਉਸ ਨੂੰ ਸੋਨੇ ਨਾਲ ਮੜ੍ਹਦਾ ਹੈ, ਅਤੇ ਉਹ ਦੇ ਲਈ ਚਾਂਦੀ ਦੀਆਂ ਜ਼ੰਜੀਰਾਂ ਬਣਾਉਂਦਾ ਹੈ।

20ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ, ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ।

21ਕੀ ਤੁਸੀਂ ਨਹੀਂ ਜਾਣਦੇ? ਕੀ ਤੁਸੀਂ ਨਹੀਂ ਸੁਣਿਆ? ਕੀ ਇਹ ਤੁਹਾਨੂੰ ਮੁੱਢੋਂ ਨਹੀਂ ਦੱਸਿਆ ਗਿਆ? ਕੀ ਤੁਸੀਂ ਧਰਤੀ ਦੀ ਨੀਂਹ ਦੇ ਸਮੇਂ ਤੋਂ ਨਹੀਂ ਸਮਝੇ?

22ਉਹ ਧਰਤੀ ਦੇ ਘੇਰੇ ਉੱਤੇ ਬਿਰਾਜਮਾਨ ਹੈ, ਅਤੇ ਉਹ ਦੇ ਲੋਕ ਟਿੱਡੀਆਂ ਵਰਗੇ ਹਨ। ਉਹ ਅਕਾਸ਼ਾਂ ਨੂੰ ਛੱਤਰੀ ਵਾਂਙੁ ਖਿਲਾਰਦਾ ਹੈ, ਅਤੇ ਰਹਿਣ ਲਈ ਤੰਬੂ ਵਾਂਗੂੰ ਫੈਲਾਉਂਦਾ ਹੈ।

23ਉਹ ਸਰਦਾਰਾਂ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਇਸ ਸੰਸਾਰ ਦੇ ਹਾਕਮਾਂ ਨੂੰ ਬੇਕਾਰ ਕਰ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.