20ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ, ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ।
21ਕੀ ਤੁਸੀਂ ਨਹੀਂ ਜਾਣਦੇ? ਕੀ ਤੁਸੀਂ ਨਹੀਂ ਸੁਣਿਆ? ਕੀ ਇਹ ਤੁਹਾਨੂੰ ਮੁੱਢੋਂ ਨਹੀਂ ਦੱਸਿਆ ਗਿਆ? ਕੀ ਤੁਸੀਂ ਧਰਤੀ ਦੀ ਨੀਂਹ ਦੇ ਸਮੇਂ ਤੋਂ ਨਹੀਂ ਸਮਝੇ?
22ਉਹ ਧਰਤੀ ਦੇ ਘੇਰੇ ਉੱਤੇ ਬਿਰਾਜਮਾਨ ਹੈ, ਅਤੇ ਉਹ ਦੇ ਲੋਕ ਟਿੱਡੀਆਂ ਵਰਗੇ ਹਨ। ਉਹ ਅਕਾਸ਼ਾਂ ਨੂੰ ਛੱਤਰੀ ਵਾਂਙੁ ਖਿਲਾਰਦਾ ਹੈ, ਅਤੇ ਰਹਿਣ ਲਈ ਤੰਬੂ ਵਾਂਗੂੰ ਫੈਲਾਉਂਦਾ ਹੈ।
23ਉਹ ਸਰਦਾਰਾਂ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਇਸ ਸੰਸਾਰ ਦੇ ਹਾਕਮਾਂ ਨੂੰ ਬੇਕਾਰ ਕਰ ਦਿੰਦਾ ਹੈ।
24ਉਹ ਅਜੇ ਲਾਏ ਹੀ ਹਨ, ਉਹ ਅਜੇ ਬੀਜੇ ਹੀ ਹਨ, ਉਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜ੍ਹੀ ਹੈ, ਕਿ ਉਹ ਉਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਉਹ ਕੁਮਲਾ ਜਾਂਦੇ ਅਤੇ ਤੂਫ਼ਾਨ ਉਹਨਾਂ ਨੂੰ ਕੱਖਾਂ ਵਾਂਗੂੰ ਉਡਾ ਕੇ ਲੈ ਜਾਂਦਾ ਹੈ।