ਯਸ਼ਾਯਾਹ 40

ਇੱਕ ਆਵਾਜ਼ ਆਖਦੀ ਹੈ, “ਪ੍ਰਚਾਰ ਕਰ।” ਅਤੇ ਮੈਂ ਕਿਹਾ, “ਮੈਂ ਕੀ ਪ੍ਰਚਾਰ ਕਰਾ?” “ਸਾਰੇ ਲੋਕ ਘਾਹ ਦੇ ਸਮਾਨ ਹਨ, ਅਤੇ ਉਨ੍ਹਾਂ ਦੀ ਸਾਰੀ ਵਫ਼ਾਦਾਰੀ ਖੇਤ ਦੇ ਫੁੱਲਾਂ ਵਰਗੀ ਹੈ।

Isaiah 40:6 (UKJV) The voice said, Cry. And he said, What shall I cry? All flesh is grass, and all the goodliness thereof is as the flower of the field:

4ਹਰ ਇੱਕ ਘਾਟੀ ਉੱਚੀ ਕੀਤੀ ਜਾਵੇਗੀ, ਹਰ ਪਰਬਤ ਅਤੇ ਪਹਾੜ ਪੱਧਰੇ ਕੀਤੇ ਜਾਣਗੇ। ਅਤੇ ਖੁਰਦਰੀ ਜ਼ਮੀਨ ਪੱਧਰੀ ਹੋ ਜਾਵੇਗੀ, ਕੱਚੀ ਥਾਂ ਇੱਕ ਮੈਦਾਨ ਬਣ ਜਾਵੇਗੀ।

5ਅਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇਗੀ, ਅਤੇ ਸਾਰੇ ਲੋਕ ਵੇਖਣਗੇ। ਕਿਉਂਕਿ ਯਾਹਵੇਹ ਦਾ ਮੂੰਹ ਬੋਲਿਆ ਹੈ।”

6ਇੱਕ ਆਵਾਜ਼ ਆਖਦੀ ਹੈ, “ਪ੍ਰਚਾਰ ਕਰ।” ਅਤੇ ਮੈਂ ਕਿਹਾ, “ਮੈਂ ਕੀ ਪ੍ਰਚਾਰ ਕਰਾ?” “ਸਾਰੇ ਲੋਕ ਘਾਹ ਦੇ ਸਮਾਨ ਹਨ, ਅਤੇ ਉਨ੍ਹਾਂ ਦੀ ਸਾਰੀ ਵਫ਼ਾਦਾਰੀ ਖੇਤ ਦੇ ਫੁੱਲਾਂ ਵਰਗੀ ਹੈ।

7ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ, ਕਿਉਂਕਿ ਯਾਹਵੇਹ ਦਾ ਸਾਹ ਉਹਨਾਂ ਉੱਤੇ ਵਗਦਾ ਹੈ, ਯਕੀਨਨ ਲੋਕ ਘਾਹ ਹੀ ਹਨ।

8ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ, ਪਰ ਸਾਡੇ ਪਰਮੇਸ਼ਵਰ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.