2ਯੇਰੂਸ਼ਲੇਮ ਨਾਲ ਪਿਆਰ ਨਾਲ ਗੱਲ ਕਰੋ, ਅਤੇ ਉਸ ਨੂੰ ਪੁਕਾਰ ਕੇ ਆਖੋ, ਕਿ ਉਸਦੀ ਸਖ਼ਤ ਸੇਵਾ ਪੂਰੀ ਹੋ ਗਈ ਹੈ, ਕਿ ਉਸਦੇ ਪਾਪ ਦਾ ਭੁਗਤਾਨ ਹੋ ਗਿਆ ਹੈ, ਯਾਹਵੇਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ ਦੁੱਗਣੀ ਸਜ਼ਾ ਪਾ ਚੁੱਕੀ ਹੈ।
3ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਇਹ ਕਹਿ ਰਹੀ ਹੈ: “ਯਾਹਵੇਹ ਲਈ ਰਸਤਾ ਤਿਆਰ ਕਰੋ; ਉਜਾੜ ਵਿੱਚ ਸਾਡੇ ਪਰਮੇਸ਼ਵਰ ਲਈ ਰਸਤਾ ਸਿੱਧਾ ਬਣਾਓ।
4ਹਰ ਇੱਕ ਘਾਟੀ ਉੱਚੀ ਕੀਤੀ ਜਾਵੇਗੀ, ਹਰ ਪਰਬਤ ਅਤੇ ਪਹਾੜ ਪੱਧਰੇ ਕੀਤੇ ਜਾਣਗੇ। ਅਤੇ ਖੁਰਦਰੀ ਜ਼ਮੀਨ ਪੱਧਰੀ ਹੋ ਜਾਵੇਗੀ, ਕੱਚੀ ਥਾਂ ਇੱਕ ਮੈਦਾਨ ਬਣ ਜਾਵੇਗੀ।
5ਅਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇਗੀ, ਅਤੇ ਸਾਰੇ ਲੋਕ ਵੇਖਣਗੇ। ਕਿਉਂਕਿ ਯਾਹਵੇਹ ਦਾ ਮੂੰਹ ਬੋਲਿਆ ਹੈ।”
6ਇੱਕ ਆਵਾਜ਼ ਆਖਦੀ ਹੈ, “ਪ੍ਰਚਾਰ ਕਰ।” ਅਤੇ ਮੈਂ ਕਿਹਾ, “ਮੈਂ ਕੀ ਪ੍ਰਚਾਰ ਕਰਾ?” “ਸਾਰੇ ਲੋਕ ਘਾਹ ਦੇ ਸਮਾਨ ਹਨ, ਅਤੇ ਉਨ੍ਹਾਂ ਦੀ ਸਾਰੀ ਵਫ਼ਾਦਾਰੀ ਖੇਤ ਦੇ ਫੁੱਲਾਂ ਵਰਗੀ ਹੈ।