1ਦਿਲਾਸਾ ਦਿਓ, ਮੇਰੇ ਲੋਕਾਂ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ਵਰ ਆਖਦਾ ਹੈ।
2ਯੇਰੂਸ਼ਲੇਮ ਨਾਲ ਪਿਆਰ ਨਾਲ ਗੱਲ ਕਰੋ, ਅਤੇ ਉਸ ਨੂੰ ਪੁਕਾਰ ਕੇ ਆਖੋ, ਕਿ ਉਸਦੀ ਸਖ਼ਤ ਸੇਵਾ ਪੂਰੀ ਹੋ ਗਈ ਹੈ, ਕਿ ਉਸਦੇ ਪਾਪ ਦਾ ਭੁਗਤਾਨ ਹੋ ਗਿਆ ਹੈ, ਯਾਹਵੇਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ ਦੁੱਗਣੀ ਸਜ਼ਾ ਪਾ ਚੁੱਕੀ ਹੈ।
3ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਇਹ ਕਹਿ ਰਹੀ ਹੈ: “ਯਾਹਵੇਹ ਲਈ ਰਸਤਾ ਤਿਆਰ ਕਰੋ; ਉਜਾੜ ਵਿੱਚ ਸਾਡੇ ਪਰਮੇਸ਼ਵਰ ਲਈ ਰਸਤਾ ਸਿੱਧਾ ਬਣਾਓ।
4ਹਰ ਇੱਕ ਘਾਟੀ ਉੱਚੀ ਕੀਤੀ ਜਾਵੇਗੀ, ਹਰ ਪਰਬਤ ਅਤੇ ਪਹਾੜ ਪੱਧਰੇ ਕੀਤੇ ਜਾਣਗੇ। ਅਤੇ ਖੁਰਦਰੀ ਜ਼ਮੀਨ ਪੱਧਰੀ ਹੋ ਜਾਵੇਗੀ, ਕੱਚੀ ਥਾਂ ਇੱਕ ਮੈਦਾਨ ਬਣ ਜਾਵੇਗੀ।