ਯਸ਼ਾਯਾਹ 40

ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਇਹ ਕਹਿ ਰਹੀ ਹੈ: “ਯਾਹਵੇਹ ਲਈ ਰਸਤਾ ਤਿਆਰ ਕਰੋ; ਉਜਾੜ ਵਿੱਚ ਸਾਡੇ ਪਰਮੇਸ਼ਵਰ ਲਈ ਰਸਤਾ ਸਿੱਧਾ ਬਣਾਓ।

Isaiah 40:3 (UKJV) The voice of him that cries in the wilderness, Prepare all of you the way of the LORD, make straight in the desert a highway for our God.

1ਦਿਲਾਸਾ ਦਿਓ, ਮੇਰੇ ਲੋਕਾਂ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ਵਰ ਆਖਦਾ ਹੈ।

2ਯੇਰੂਸ਼ਲੇਮ ਨਾਲ ਪਿਆਰ ਨਾਲ ਗੱਲ ਕਰੋ, ਅਤੇ ਉਸ ਨੂੰ ਪੁਕਾਰ ਕੇ ਆਖੋ, ਕਿ ਉਸਦੀ ਸਖ਼ਤ ਸੇਵਾ ਪੂਰੀ ਹੋ ਗਈ ਹੈ, ਕਿ ਉਸਦੇ ਪਾਪ ਦਾ ਭੁਗਤਾਨ ਹੋ ਗਿਆ ਹੈ, ਯਾਹਵੇਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ ਦੁੱਗਣੀ ਸਜ਼ਾ ਪਾ ਚੁੱਕੀ ਹੈ।

3ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਇਹ ਕਹਿ ਰਹੀ ਹੈ: “ਯਾਹਵੇਹ ਲਈ ਰਸਤਾ ਤਿਆਰ ਕਰੋ; ਉਜਾੜ ਵਿੱਚ ਸਾਡੇ ਪਰਮੇਸ਼ਵਰ ਲਈ ਰਸਤਾ ਸਿੱਧਾ ਬਣਾਓ।

4ਹਰ ਇੱਕ ਘਾਟੀ ਉੱਚੀ ਕੀਤੀ ਜਾਵੇਗੀ, ਹਰ ਪਰਬਤ ਅਤੇ ਪਹਾੜ ਪੱਧਰੇ ਕੀਤੇ ਜਾਣਗੇ। ਅਤੇ ਖੁਰਦਰੀ ਜ਼ਮੀਨ ਪੱਧਰੀ ਹੋ ਜਾਵੇਗੀ, ਕੱਚੀ ਥਾਂ ਇੱਕ ਮੈਦਾਨ ਬਣ ਜਾਵੇਗੀ।

5ਅਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇਗੀ, ਅਤੇ ਸਾਰੇ ਲੋਕ ਵੇਖਣਗੇ। ਕਿਉਂਕਿ ਯਾਹਵੇਹ ਦਾ ਮੂੰਹ ਬੋਲਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.