ਯਸ਼ਾਯਾਹ 41

“ਸਾਰੇ ਲੋਕ ਜਿਹੜੇ ਤੁਹਾਡੇ ਵਿਰੁੱਧ ਗੁੱਸੇ ਹਨ ਜ਼ਰੂਰ ਸ਼ਰਮਿੰਦਾ ਅਤੇ ਬੇਇੱਜ਼ਤ ਹੋਣਗੇ, ਜੋ ਤੁਹਾਡਾ ਵਿਰੋਧ ਕਰਦੇ ਹਨ ਉਹ ਨਾ ਜਿਹੇ ਹੋ ਕੇ ਨਾਸ ਹੋ ਜਾਣਗੇ।

Isaiah 41:11 (UKJV) Behold, all they that were incensed against you shall be ashamed and confounded: they shall be as nothing; and they that strive with you shall perish.

9ਮੈਂ ਤੁਹਾਨੂੰ ਧਰਤੀ ਦੇ ਸਿਰੇ ਤੋਂ ਲੈ ਲਿਆ, ਇਸ ਦੇ ਸਭ ਤੋਂ ਦੂਰ ਦੇ ਕੋਨਿਆਂ ਤੋਂ ਮੈਂ ਤੁਹਾਨੂੰ ਬੁਲਾਇਆ ਹੈ। ਮੈਂ ਕਿਹਾ, ‘ਤੂੰ ਮੇਰਾ ਸੇਵਕ ਹੈ’; ਮੈਂ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਰੱਦ ਨਹੀਂ ਕੀਤਾ ਹੈ।

10ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ਵਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।

11“ਸਾਰੇ ਲੋਕ ਜਿਹੜੇ ਤੁਹਾਡੇ ਵਿਰੁੱਧ ਗੁੱਸੇ ਹਨ ਜ਼ਰੂਰ ਸ਼ਰਮਿੰਦਾ ਅਤੇ ਬੇਇੱਜ਼ਤ ਹੋਣਗੇ, ਜੋ ਤੁਹਾਡਾ ਵਿਰੋਧ ਕਰਦੇ ਹਨ ਉਹ ਨਾ ਜਿਹੇ ਹੋ ਕੇ ਨਾਸ ਹੋ ਜਾਣਗੇ।

12ਭਾਵੇਂ ਤੁਸੀਂ ਆਪਣੇ ਵੈਰੀਆਂ ਨੂੰ ਲੱਭਦੇ ਹੋ, ਤੂੰ ਉਨ੍ਹਾਂ ਨੂੰ ਨਹੀਂ ਲੱਭੇਗਾ। ਜਿਹੜੇ ਤੇਰੇ ਵਿਰੁੱਧ ਲੜਦੇ ਹਨ, ਉਹ ਕੁਝ ਵੀ ਨਹੀਂ ਹੋਣਗੇ।

13ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ ਜੋ ਤੇਰਾ ਸੱਜਾ ਹੱਥ ਫੜ੍ਹੀ ਬੈਠਾ ਹਾਂ, ਅਤੇ ਤੈਨੂੰ ਆਖਦਾ ਹੈ, ਨਾ ਡਰ; ਮੈਂ ਤੇਰੀ ਮਦਦ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.