ਯਸ਼ਾਯਾਹ 41

ਹੇ ਕੀੜੇ ਵਰਗੇ ਯਾਕੋਬ, ਨਾ ਡਰ, ਹੇ ਛੋਟੇ ਇਸਰਾਏਲ, ਨਾ ਡਰ, ਕਿਉਂ ਜੋ ਮੈਂ ਆਪ ਤੇਰੀ ਸਹਾਇਤਾ ਕਰਾਂਗਾ,” ਤੇਰਾ ਛੁਟਕਾਰਾ ਦੇਣ ਵਾਲਾ, ਇਸਰਾਏਲ ਦੇ ਪਵਿੱਤਰ ਯਾਹਵੇਹ ਦਾ ਵਾਕ ਹੈ।

Isaiah 41:14 (UKJV) Fear not, you worm Jacob, and all of you men of Israel; I will help you, says the LORD, and your redeemer, the Holy One of Israel.

12ਭਾਵੇਂ ਤੁਸੀਂ ਆਪਣੇ ਵੈਰੀਆਂ ਨੂੰ ਲੱਭਦੇ ਹੋ, ਤੂੰ ਉਨ੍ਹਾਂ ਨੂੰ ਨਹੀਂ ਲੱਭੇਗਾ। ਜਿਹੜੇ ਤੇਰੇ ਵਿਰੁੱਧ ਲੜਦੇ ਹਨ, ਉਹ ਕੁਝ ਵੀ ਨਹੀਂ ਹੋਣਗੇ।

13ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ ਜੋ ਤੇਰਾ ਸੱਜਾ ਹੱਥ ਫੜ੍ਹੀ ਬੈਠਾ ਹਾਂ, ਅਤੇ ਤੈਨੂੰ ਆਖਦਾ ਹੈ, ਨਾ ਡਰ; ਮੈਂ ਤੇਰੀ ਮਦਦ ਕਰਾਂਗਾ।

14ਹੇ ਕੀੜੇ ਵਰਗੇ ਯਾਕੋਬ, ਨਾ ਡਰ, ਹੇ ਛੋਟੇ ਇਸਰਾਏਲ, ਨਾ ਡਰ, ਕਿਉਂ ਜੋ ਮੈਂ ਆਪ ਤੇਰੀ ਸਹਾਇਤਾ ਕਰਾਂਗਾ,” ਤੇਰਾ ਛੁਟਕਾਰਾ ਦੇਣ ਵਾਲਾ, ਇਸਰਾਏਲ ਦੇ ਪਵਿੱਤਰ ਯਾਹਵੇਹ ਦਾ ਵਾਕ ਹੈ।

15“ਵੇਖੋ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ, ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ। ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ।

16ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ, ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ। ਪਰ ਤੂੰ ਯਾਹਵੇਹ ਵਿੱਚ ਅਨੰਦ ਕਰੇਗਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਮਹਿਮਾ ਕਰੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.