ਯਸ਼ਾਯਾਹ 41

ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ, ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ। ਪਰ ਤੂੰ ਯਾਹਵੇਹ ਵਿੱਚ ਅਨੰਦ ਕਰੇਗਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਮਹਿਮਾ ਕਰੋਗੇ।

Isaiah 41:16 (UKJV) You shall fan them, and the wind shall carry them away, and the whirlwind shall scatter them: and you shall rejoice in the LORD, and shall glory in the Holy One of Israel.

14ਹੇ ਕੀੜੇ ਵਰਗੇ ਯਾਕੋਬ, ਨਾ ਡਰ, ਹੇ ਛੋਟੇ ਇਸਰਾਏਲ, ਨਾ ਡਰ, ਕਿਉਂ ਜੋ ਮੈਂ ਆਪ ਤੇਰੀ ਸਹਾਇਤਾ ਕਰਾਂਗਾ,” ਤੇਰਾ ਛੁਟਕਾਰਾ ਦੇਣ ਵਾਲਾ, ਇਸਰਾਏਲ ਦੇ ਪਵਿੱਤਰ ਯਾਹਵੇਹ ਦਾ ਵਾਕ ਹੈ।

15“ਵੇਖੋ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ, ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ। ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ।

16ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ, ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ। ਪਰ ਤੂੰ ਯਾਹਵੇਹ ਵਿੱਚ ਅਨੰਦ ਕਰੇਗਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਮਹਿਮਾ ਕਰੋਗੇ।

17“ਗਰੀਬ ਅਤੇ ਲੋੜਵੰਦ ਪਾਣੀ ਨੂੰ ਭਾਲਦੇ ਹਨ, ਪਰ ਕੋਈ ਨਹੀਂ ਹੈ; ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਸੁੱਕੀਆਂ ਹੋਈਆਂ ਹਨ। ਪਰ ਮੈਂ ਯਾਹਵੇਹ ਉਨ੍ਹਾਂ ਨੂੰ ਉੱਤਰ ਦਿਆਂਗਾ; ਮੈਂ, ਇਸਰਾਏਲ ਦਾ ਪਰਮੇਸ਼ਵਰ, ਉਨ੍ਹਾਂ ਨੂੰ ਨਹੀਂ ਤਿਆਗਾਂਗਾ।

18ਮੈਂ ਬੰਜਰ ਉਚਾਈਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ। ਮੈਂ ਉਜਾੜ ਨੂੰ ਪਾਣੀ ਦੇ ਕੁੰਡ, ਅਤੇ ਸੁੱਕੀ ਜ਼ਮੀਨ ਨੂੰ ਚਸ਼ਮੇ ਬਣਾ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.