16ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ, ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ। ਪਰ ਤੂੰ ਯਾਹਵੇਹ ਵਿੱਚ ਅਨੰਦ ਕਰੇਗਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਮਹਿਮਾ ਕਰੋਗੇ।
17“ਗਰੀਬ ਅਤੇ ਲੋੜਵੰਦ ਪਾਣੀ ਨੂੰ ਭਾਲਦੇ ਹਨ, ਪਰ ਕੋਈ ਨਹੀਂ ਹੈ; ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਸੁੱਕੀਆਂ ਹੋਈਆਂ ਹਨ। ਪਰ ਮੈਂ ਯਾਹਵੇਹ ਉਨ੍ਹਾਂ ਨੂੰ ਉੱਤਰ ਦਿਆਂਗਾ; ਮੈਂ, ਇਸਰਾਏਲ ਦਾ ਪਰਮੇਸ਼ਵਰ, ਉਨ੍ਹਾਂ ਨੂੰ ਨਹੀਂ ਤਿਆਗਾਂਗਾ।
18ਮੈਂ ਬੰਜਰ ਉਚਾਈਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ। ਮੈਂ ਉਜਾੜ ਨੂੰ ਪਾਣੀ ਦੇ ਕੁੰਡ, ਅਤੇ ਸੁੱਕੀ ਜ਼ਮੀਨ ਨੂੰ ਚਸ਼ਮੇ ਬਣਾ ਦਿਆਂਗਾ।
19ਮੈਂ ਉਜਾੜ ਵਿੱਚ ਦਿਆਰ ਅਤੇ ਬਬੂਲ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ। ਮੈਂ ਮੈਦਾਨ ਵਿੱਚ ਸਰੂ ਦੇ ਰੁੱਖ, ਚੀਲ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ,
20ਤਾਂ ਜੋ ਲੋਕ ਵੇਖਣ ਅਤੇ ਜਾਣ ਸਕਣ, ਵਿਚਾਰ ਕਰਨ ਅਤੇ ਸਮਝ ਸਕਣ, ਕਿ ਯਾਹਵੇਹ ਦੇ ਹੱਥ ਨੇ ਇਹ ਕੀਤਾ ਹੈ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਸ ਨੂੰ ਬਣਾਇਆ ਹੈ।