ਯਸ਼ਾਯਾਹ 41

ਪਰ ਤੁਸੀਂ ਕਿਸੇ ਤੋਂ ਵੀ ਘੱਟ ਨਹੀਂ ਹੋ ਅਤੇ ਤੁਹਾਡੇ ਕੰਮ ਬਿਲਕੁਲ ਵਿਅਰਥ ਹਨ। ਜੋ ਕੋਈ ਤੁਹਾਨੂੰ ਚੁਣਦਾ ਹੈ, ਉਹ ਘਿਣਾਉਣਾ ਹੈ।

Isaiah 41:24 (UKJV) Behold, all of you are of nothing, and your work of nothing: an abomination is he that chooses you.

22“ਉਹ ਮੂਰਤੀਆਂ, ਸਾਨੂੰ ਦੱਸਣ ਕੀ ਹੋਣ ਵਾਲਾ ਹੈ, ਸਾਨੂੰ ਦੱਸੋ ਕਿ ਪਹਿਲੀਆਂ ਚੀਜ਼ਾਂ ਕੀ ਸਨ, ਤਾਂ ਜੋ ਅਸੀਂ ਉਨ੍ਹਾਂ ਤੇ ਵਿਚਾਰ ਕਰ ਸਕੀਏ ਅਤੇ ਉਨ੍ਹਾਂ ਦਾ ਅੰਤਿਮ ਨਤੀਜਾ ਜਾਣ ਸਕੀਏ, ਜਾਂ ਸਾਨੂੰ ਆਉਣ ਵਾਲੀਆਂ ਗੱਲਾਂ ਦਾ ਵਰਣਨ ਕਰੋ।

23ਸਾਨੂੰ ਦੱਸੋ ਕਿ ਭਵਿੱਖ ਵਿੱਚ ਕੀ ਹੋਵੇਗਾ, ਤਾਂ ਜੋ ਅਸੀਂ ਜਾਣ ਸਕੀਏ ਕਿ ਤੁਸੀਂ ਦੇਵਤੇ ਹੋ। ਕੁਝ ਅਜਿਹਾ ਕਰੋ, ਭਾਵੇਂ ਚੰਗਾ ਹੋਵੇ ਜਾਂ ਮਾੜਾ, ਤਾਂ ਜੋ ਅਸੀਂ ਨਿਰਾਸ਼ ਅਤੇ ਡਰ ਨਾਲ ਭਰ ਜਾਈਏ।

24ਪਰ ਤੁਸੀਂ ਕਿਸੇ ਤੋਂ ਵੀ ਘੱਟ ਨਹੀਂ ਹੋ ਅਤੇ ਤੁਹਾਡੇ ਕੰਮ ਬਿਲਕੁਲ ਵਿਅਰਥ ਹਨ। ਜੋ ਕੋਈ ਤੁਹਾਨੂੰ ਚੁਣਦਾ ਹੈ, ਉਹ ਘਿਣਾਉਣਾ ਹੈ।

25“ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਇੱਕ ਚੜ੍ਹਦੇ ਸੂਰਜ ਵਿੱਚੋਂ ਜਿਹੜਾ ਮੇਰਾ ਨਾਮ ਪੁਕਾਰਦਾ ਹੈ। ਉਹ ਹਾਕਮਾਂ ਨੂੰ ਇਸ ਤਰ੍ਹਾਂ ਆਵੇਗਾ ਜਿਵੇਂ ਗਾਰੇ ਉੱਤੇ, ਜਿਵੇਂ ਉਹ ਮਿੱਟੀ ਨੂੰ ਮਿੱਧਣ ਵਾਲਾ ਘੁਮਿਆਰ ਹੋਵੇ।

26ਇਹ ਗੱਲ ਸ਼ੁਰੂ ਤੋਂ ਕਿਸ ਨੇ ਦੱਸੀ, ਤਾਂ ਜੋ ਅਸੀਂ ਜਾਣ ਸਕੀਏ, ਜਾਂ ਪਹਿਲਾਂ, ਤਾਂ ਅਸੀਂ ਕਹਿ ਸਕੀਏ, ‘ਉਹ ਸਹੀ ਸੀ’? ਕਿਸੇ ਨੇ ਇਸ ਬਾਰੇ ਨਹੀਂ ਦੱਸਿਆ, ਕਿਸੇ ਨੇ ਇਹ ਭਵਿੱਖਬਾਣੀ ਨਹੀਂ ਕੀਤੀ, ਕਿਸੇ ਨੇ ਤੁਹਾਡੇ ਕੋਲੋਂ ਕੋਈ ਸ਼ਬਦ ਨਹੀਂ ਸੁਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.