ਯਸ਼ਾਯਾਹ 41

ਸਾਨੂੰ ਦੱਸੋ ਕਿ ਭਵਿੱਖ ਵਿੱਚ ਕੀ ਹੋਵੇਗਾ, ਤਾਂ ਜੋ ਅਸੀਂ ਜਾਣ ਸਕੀਏ ਕਿ ਤੁਸੀਂ ਦੇਵਤੇ ਹੋ। ਕੁਝ ਅਜਿਹਾ ਕਰੋ, ਭਾਵੇਂ ਚੰਗਾ ਹੋਵੇ ਜਾਂ ਮਾੜਾ, ਤਾਂ ਜੋ ਅਸੀਂ ਨਿਰਾਸ਼ ਅਤੇ ਡਰ ਨਾਲ ਭਰ ਜਾਈਏ।

Isaiah 41:23 (UKJV) Show the things that are to come hereafter, that we may know that all of you are gods: yea, do good, or do evil, that we may be dismayed, and behold it together.

21“ਆਪਣਾ ਦਾਵਾ ਪੇਸ਼ ਕਰੋ,” ਯਾਹਵੇਹ ਆਖਦਾ ਹੈ। “ਆਪਣੀਆਂ ਦਲੀਲਾਂ ਪੇਸ਼ ਕਰੋ,” ਯਾਕੋਬ ਦਾ ਰਾਜਾ ਕਹਿੰਦਾ ਹੈ।

22“ਉਹ ਮੂਰਤੀਆਂ, ਸਾਨੂੰ ਦੱਸਣ ਕੀ ਹੋਣ ਵਾਲਾ ਹੈ, ਸਾਨੂੰ ਦੱਸੋ ਕਿ ਪਹਿਲੀਆਂ ਚੀਜ਼ਾਂ ਕੀ ਸਨ, ਤਾਂ ਜੋ ਅਸੀਂ ਉਨ੍ਹਾਂ ਤੇ ਵਿਚਾਰ ਕਰ ਸਕੀਏ ਅਤੇ ਉਨ੍ਹਾਂ ਦਾ ਅੰਤਿਮ ਨਤੀਜਾ ਜਾਣ ਸਕੀਏ, ਜਾਂ ਸਾਨੂੰ ਆਉਣ ਵਾਲੀਆਂ ਗੱਲਾਂ ਦਾ ਵਰਣਨ ਕਰੋ।

23ਸਾਨੂੰ ਦੱਸੋ ਕਿ ਭਵਿੱਖ ਵਿੱਚ ਕੀ ਹੋਵੇਗਾ, ਤਾਂ ਜੋ ਅਸੀਂ ਜਾਣ ਸਕੀਏ ਕਿ ਤੁਸੀਂ ਦੇਵਤੇ ਹੋ। ਕੁਝ ਅਜਿਹਾ ਕਰੋ, ਭਾਵੇਂ ਚੰਗਾ ਹੋਵੇ ਜਾਂ ਮਾੜਾ, ਤਾਂ ਜੋ ਅਸੀਂ ਨਿਰਾਸ਼ ਅਤੇ ਡਰ ਨਾਲ ਭਰ ਜਾਈਏ।

24ਪਰ ਤੁਸੀਂ ਕਿਸੇ ਤੋਂ ਵੀ ਘੱਟ ਨਹੀਂ ਹੋ ਅਤੇ ਤੁਹਾਡੇ ਕੰਮ ਬਿਲਕੁਲ ਵਿਅਰਥ ਹਨ। ਜੋ ਕੋਈ ਤੁਹਾਨੂੰ ਚੁਣਦਾ ਹੈ, ਉਹ ਘਿਣਾਉਣਾ ਹੈ।

25“ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਇੱਕ ਚੜ੍ਹਦੇ ਸੂਰਜ ਵਿੱਚੋਂ ਜਿਹੜਾ ਮੇਰਾ ਨਾਮ ਪੁਕਾਰਦਾ ਹੈ। ਉਹ ਹਾਕਮਾਂ ਨੂੰ ਇਸ ਤਰ੍ਹਾਂ ਆਵੇਗਾ ਜਿਵੇਂ ਗਾਰੇ ਉੱਤੇ, ਜਿਵੇਂ ਉਹ ਮਿੱਟੀ ਨੂੰ ਮਿੱਧਣ ਵਾਲਾ ਘੁਮਿਆਰ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.