ਯਸ਼ਾਯਾਹ 41

“ਆਪਣਾ ਦਾਵਾ ਪੇਸ਼ ਕਰੋ,” ਯਾਹਵੇਹ ਆਖਦਾ ਹੈ। “ਆਪਣੀਆਂ ਦਲੀਲਾਂ ਪੇਸ਼ ਕਰੋ,” ਯਾਕੋਬ ਦਾ ਰਾਜਾ ਕਹਿੰਦਾ ਹੈ।

Isaiah 41:21 (UKJV) Produce your cause, says the LORD; bring forth your strong reasons, says the King of Jacob.

19ਮੈਂ ਉਜਾੜ ਵਿੱਚ ਦਿਆਰ ਅਤੇ ਬਬੂਲ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ। ਮੈਂ ਮੈਦਾਨ ਵਿੱਚ ਸਰੂ ਦੇ ਰੁੱਖ, ਚੀਲ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ,

20ਤਾਂ ਜੋ ਲੋਕ ਵੇਖਣ ਅਤੇ ਜਾਣ ਸਕਣ, ਵਿਚਾਰ ਕਰਨ ਅਤੇ ਸਮਝ ਸਕਣ, ਕਿ ਯਾਹਵੇਹ ਦੇ ਹੱਥ ਨੇ ਇਹ ਕੀਤਾ ਹੈ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਸ ਨੂੰ ਬਣਾਇਆ ਹੈ।

21“ਆਪਣਾ ਦਾਵਾ ਪੇਸ਼ ਕਰੋ,” ਯਾਹਵੇਹ ਆਖਦਾ ਹੈ। “ਆਪਣੀਆਂ ਦਲੀਲਾਂ ਪੇਸ਼ ਕਰੋ,” ਯਾਕੋਬ ਦਾ ਰਾਜਾ ਕਹਿੰਦਾ ਹੈ।

22“ਉਹ ਮੂਰਤੀਆਂ, ਸਾਨੂੰ ਦੱਸਣ ਕੀ ਹੋਣ ਵਾਲਾ ਹੈ, ਸਾਨੂੰ ਦੱਸੋ ਕਿ ਪਹਿਲੀਆਂ ਚੀਜ਼ਾਂ ਕੀ ਸਨ, ਤਾਂ ਜੋ ਅਸੀਂ ਉਨ੍ਹਾਂ ਤੇ ਵਿਚਾਰ ਕਰ ਸਕੀਏ ਅਤੇ ਉਨ੍ਹਾਂ ਦਾ ਅੰਤਿਮ ਨਤੀਜਾ ਜਾਣ ਸਕੀਏ, ਜਾਂ ਸਾਨੂੰ ਆਉਣ ਵਾਲੀਆਂ ਗੱਲਾਂ ਦਾ ਵਰਣਨ ਕਰੋ।

23ਸਾਨੂੰ ਦੱਸੋ ਕਿ ਭਵਿੱਖ ਵਿੱਚ ਕੀ ਹੋਵੇਗਾ, ਤਾਂ ਜੋ ਅਸੀਂ ਜਾਣ ਸਕੀਏ ਕਿ ਤੁਸੀਂ ਦੇਵਤੇ ਹੋ। ਕੁਝ ਅਜਿਹਾ ਕਰੋ, ਭਾਵੇਂ ਚੰਗਾ ਹੋਵੇ ਜਾਂ ਮਾੜਾ, ਤਾਂ ਜੋ ਅਸੀਂ ਨਿਰਾਸ਼ ਅਤੇ ਡਰ ਨਾਲ ਭਰ ਜਾਈਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.