19ਮੇਰੇ ਸੇਵਕ ਤੋਂ ਬਿਨਾ ਅੰਨ੍ਹਾ ਕੌਣ ਹੈ, ਅਤੇ ਮੇਰੇ ਭੇਜੇ ਦੂਤ ਵਰਗਾ ਬੋਲਾ ਹੈ? ਮੇਰੇ ਨਾਲ ਇਕਰਾਰਨਾਮੇ ਵਾਲੇ ਵਰਗਾ ਅੰਨ੍ਹਾ ਕੌਣ ਹੈ, ਜਾਂ ਯਾਹਵੇਹ ਦੇ ਸੇਵਕ ਵਰਗਾ ਅੰਨ੍ਹਾ ਕੌਣ ਹੈ?
20ਤੁਸੀਂ ਬਹੁਤ ਸਾਰੀਆਂ ਗੱਲਾਂ ਵੇਖੀਆਂ ਹਨ, ਪਰ ਤੁਸੀਂ ਧਿਆਨ ਨਹੀਂ ਦਿੱਤਾ। ਤੁਹਾਡੇ ਕੰਨ ਖੁੱਲ੍ਹੇ ਹਨ, ਪਰ ਤੁਸੀਂ ਸੁਣਦੇ ਨਹੀਂ।”
21ਇਹ ਯਾਹਵੇਹ ਨੂੰ ਪ੍ਰਸੰਨ ਹੋਇਆ ਕਿ ਉਹ ਆਪਣੀ ਧਾਰਮਿਕਤਾ ਦੇ ਕਾਰਨ ਉਸਦੀ ਬਿਵਸਥਾ ਨੂੰ ਮਹਾਨ ਅਤੇ ਸ਼ਾਨਦਾਰ ਬਣਾਵੇ।
22ਪਰ ਇਹ ਉਹ ਲੋਕ ਹਨ ਜੋ ਲੁੱਟੇ ਗਏ ਅਤੇ ਮੁੱਠੇ ਗਏ ਹਨ, ਉਹ ਸਾਰੇ ਟੋਇਆਂ ਵਿੱਚ ਫਸੇ ਹੋਏ ਹਨ ਜਾਂ ਜੇਲ੍ਹਾਂ ਵਿੱਚ ਲੁਕੇ ਹੋਏ ਹਨ। ਉਹ ਲੁੱਟੇ ਗਏ ਹਨ, ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਉਹ ਲੁੱਟ ਬਣ ਗਏ ਹਨ, ਪਰ ਕੋਈ ਨਹੀਂ ਆਖਦਾ, “ਉਨ੍ਹਾਂ ਨੂੰ ਵਾਪਸ ਮੋੜ ਦਿਓ।”
23ਤੁਹਾਡੇ ਵਿੱਚੋਂ ਕੌਣ ਇਸ ਨੂੰ ਸੁਣੇਗਾ ਜਾਂ ਆਉਣ ਵਾਲੇ ਸਮੇਂ ਵਿੱਚ ਧਿਆਨ ਦੇਵੇਗਾ?