ਯਸ਼ਾਯਾਹ 42

ਤੁਹਾਡੇ ਵਿੱਚੋਂ ਕੌਣ ਇਸ ਨੂੰ ਸੁਣੇਗਾ ਜਾਂ ਆਉਣ ਵਾਲੇ ਸਮੇਂ ਵਿੱਚ ਧਿਆਨ ਦੇਵੇਗਾ?

Isaiah 42:23 (UKJV) Who among you will give ear to this? who will hearken and hear for the time to come?

21ਇਹ ਯਾਹਵੇਹ ਨੂੰ ਪ੍ਰਸੰਨ ਹੋਇਆ ਕਿ ਉਹ ਆਪਣੀ ਧਾਰਮਿਕਤਾ ਦੇ ਕਾਰਨ ਉਸਦੀ ਬਿਵਸਥਾ ਨੂੰ ਮਹਾਨ ਅਤੇ ਸ਼ਾਨਦਾਰ ਬਣਾਵੇ।

22ਪਰ ਇਹ ਉਹ ਲੋਕ ਹਨ ਜੋ ਲੁੱਟੇ ਗਏ ਅਤੇ ਮੁੱਠੇ ਗਏ ਹਨ, ਉਹ ਸਾਰੇ ਟੋਇਆਂ ਵਿੱਚ ਫਸੇ ਹੋਏ ਹਨ ਜਾਂ ਜੇਲ੍ਹਾਂ ਵਿੱਚ ਲੁਕੇ ਹੋਏ ਹਨ। ਉਹ ਲੁੱਟੇ ਗਏ ਹਨ, ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਉਹ ਲੁੱਟ ਬਣ ਗਏ ਹਨ, ਪਰ ਕੋਈ ਨਹੀਂ ਆਖਦਾ, “ਉਨ੍ਹਾਂ ਨੂੰ ਵਾਪਸ ਮੋੜ ਦਿਓ।”

23ਤੁਹਾਡੇ ਵਿੱਚੋਂ ਕੌਣ ਇਸ ਨੂੰ ਸੁਣੇਗਾ ਜਾਂ ਆਉਣ ਵਾਲੇ ਸਮੇਂ ਵਿੱਚ ਧਿਆਨ ਦੇਵੇਗਾ?

24ਕਿਸ ਨੇ ਯਾਕੋਬ ਨੂੰ ਲੁੱਟਣ ਲਈ, ਅਤੇ ਇਸਰਾਏਲ ਨੂੰ ਲੁੱਟਣ ਵਾਲਿਆਂ ਦੇ ਹਵਾਲੇ ਕੀਤਾ? ਕੀ ਉਹ ਯਾਹਵੇਹ ਨਹੀਂ ਸੀ, ਜਿਸ ਦੇ ਵਿਰੁੱਧ ਅਸੀਂ ਪਾਪ ਕੀਤਾ ਹੈ? ਕਿਉਂਕਿ ਉਹ ਉਸ ਦੇ ਰਾਹਾਂ ਉੱਤੇ ਨਹੀਂ ਚੱਲਣਗੇ। ਉਨ੍ਹਾਂ ਨੇ ਉਸ ਦੀ ਬਿਵਸਥਾ ਨੂੰ ਨਹੀਂ ਮੰਨਿਆ।

25ਇਸ ਲਈ ਉਹ ਨੇ ਉਸ ਉੱਤੇ ਆਪਣੇ ਕ੍ਰੋਧ ਦੀ ਤੇਜ਼ੀ ਅਤੇ ਲੜਾਈ ਦੀ ਸ਼ਕਤੀ ਪਾ ਦਿੱਤੀ, ਉਹ ਨੇ ਉਸ ਨੂੰ ਆਲੇ-ਦੁਆਲੇ ਅੱਗ ਲਾਈ, ਪਰ ਉਸ ਨੇ ਨਾ ਸਮਝਿਆ, ਅਤੇ ਉਸ ਨੂੰ ਸਾੜ ਦਿੱਤਾ, ਪਰ ਉਸ ਨੇ ਦਿਲ ਉੱਤੇ ਨਾ ਲਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.