8ਉਨ੍ਹਾਂ ਨੂੰ ਬਾਹਰ ਕੱਢੋ ਜਿਨ੍ਹਾਂ ਦੀਆਂ ਅੱਖਾਂ ਹਨ ਪਰ ਅੰਨ੍ਹੇ ਹਨ, ਜਿਨ੍ਹਾਂ ਦੇ ਕੰਨ ਹਨ ਪਰ ਬੋਲੇ ਹਨ।
9ਸਾਰੀਆਂ ਕੌਮਾਂ ਇਕੱਠੀਆਂ ਹੋਣ ਅਤੇ ਲੋਕ ਇਕੱਠੇ ਹੋਣ। ਉਨ੍ਹਾਂ ਦੇ ਦੇਵਤਿਆਂ ਵਿੱਚੋਂ ਕਿਸ ਨੇ ਇਸ ਬਾਰੇ ਭਵਿੱਖਬਾਣੀ ਕੀਤੀ ਅਤੇ ਸਾਨੂੰ ਪਹਿਲੀਆਂ ਗੱਲਾਂ ਬਾਰੇ ਦੱਸੇ? ਉਹ ਆਪਣੇ ਗਵਾਹਾਂ ਨੂੰ ਲਿਆ ਕੇ ਇਹ ਸਾਬਤ ਕਰਨ ਕਿ ਉਹ ਸਹੀ ਸਨ, ਤਾਂ ਜੋ ਦੂਸਰੇ ਸੁਣ ਸਕਣ ਅਤੇ ਕਹਿਣ, “ਇਹ ਸੱਚ ਹੈ।”
10ਯਾਹਵੇਹ ਆਖਦਾ ਹੈ “ਤੁਸੀਂ ਮੇਰੇ ਗਵਾਹ ਹੋ, ਅਤੇ ਮੇਰਾ ਸੇਵਕ ਜਿਸ ਨੂੰ ਮੈਂ ਇਸ ਲਈ ਚੁਣਿਆ, ਤਾਂ ਜੋ ਤੁਸੀਂ ਜਾਣ ਸਕੋ ਅਤੇ ਮੇਰੇ ਉੱਤੇ ਵਿਸ਼ਵਾਸ ਕਰੋ ਅਤੇ ਸਮਝੋ ਕਿ ਮੈਂ ਉਹ ਹਾਂ। ਮੇਰੇ ਤੋਂ ਪਹਿਲਾਂ ਨਾ ਕੋਈ ਦੇਵਤਾ ਸਾਜਿਆ ਗਿਆ, ਨਾ ਮੇਰੇ ਤੋਂ ਬਾਅਦ ਕੋਈ ਹੋਵੇਗਾ।
11ਮੈਂ, ਹਾਂ, ਮੈਂ ਹੀ ਯਾਹਵੇਹ ਹਾਂ, ਅਤੇ ਮੇਰੇ ਤੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ ਹੈ।
12ਮੈਂ ਪ੍ਰਗਟ ਕੀਤਾ ਅਤੇ ਬਚਾਇਆ ਅਤੇ ਪਰਚਾਰ ਕੀਤਾ, ਮੈਂ, ਨਾ ਕਿ ਤੁਹਾਡੇ ਵਿੱਚ ਕੋਈ ਵਿਦੇਸ਼ੀ ਦੇਵਤਾ ਹਾਂ। ਤੁਸੀਂ ਮੇਰੇ ਗਵਾਹ ਹੋ,” ਯਾਹਵੇਹ ਦਾ ਵਾਕ ਹੈ, “ਮੈਂ ਹੀ ਪਰਮੇਸ਼ਵਰ ਹਾਂ।