ਯਸ਼ਾਯਾਹ 43

ਸਾਰੀਆਂ ਕੌਮਾਂ ਇਕੱਠੀਆਂ ਹੋਣ ਅਤੇ ਲੋਕ ਇਕੱਠੇ ਹੋਣ। ਉਨ੍ਹਾਂ ਦੇ ਦੇਵਤਿਆਂ ਵਿੱਚੋਂ ਕਿਸ ਨੇ ਇਸ ਬਾਰੇ ਭਵਿੱਖਬਾਣੀ ਕੀਤੀ ਅਤੇ ਸਾਨੂੰ ਪਹਿਲੀਆਂ ਗੱਲਾਂ ਬਾਰੇ ਦੱਸੇ? ਉਹ ਆਪਣੇ ਗਵਾਹਾਂ ਨੂੰ ਲਿਆ ਕੇ ਇਹ ਸਾਬਤ ਕਰਨ ਕਿ ਉਹ ਸਹੀ ਸਨ, ਤਾਂ ਜੋ ਦੂਸਰੇ ਸੁਣ ਸਕਣ ਅਤੇ ਕਹਿਣ, “ਇਹ ਸੱਚ ਹੈ।”

Isaiah 43:9 (UKJV) Let all the nations be gathered together, and let the people be assembled: who among them can declare this, and show us former things? let them bring forth their witnesses, that they may be justified: or let them hear, and say, It is truth.

7ਹਰ ਕੋਈ ਜੋ ਮੇਰੇ ਨਾਮ ਨਾਲ ਬੁਲਾਇਆ ਜਾਂਦਾ ਹੈ, ਜਿਸਨੂੰ ਮੈਂ ਆਪਣੇ ਲਈ ਉਤਪੰਨ ਕੀਤਾ ਹੈ, ਜਿਸਨੂੰ ਮੈਂ ਸਿਰਜਿਆ ਅਤੇ ਬਣਾਇਆ ਹੈ।”

8ਉਨ੍ਹਾਂ ਨੂੰ ਬਾਹਰ ਕੱਢੋ ਜਿਨ੍ਹਾਂ ਦੀਆਂ ਅੱਖਾਂ ਹਨ ਪਰ ਅੰਨ੍ਹੇ ਹਨ, ਜਿਨ੍ਹਾਂ ਦੇ ਕੰਨ ਹਨ ਪਰ ਬੋਲੇ ਹਨ।

9ਸਾਰੀਆਂ ਕੌਮਾਂ ਇਕੱਠੀਆਂ ਹੋਣ ਅਤੇ ਲੋਕ ਇਕੱਠੇ ਹੋਣ। ਉਨ੍ਹਾਂ ਦੇ ਦੇਵਤਿਆਂ ਵਿੱਚੋਂ ਕਿਸ ਨੇ ਇਸ ਬਾਰੇ ਭਵਿੱਖਬਾਣੀ ਕੀਤੀ ਅਤੇ ਸਾਨੂੰ ਪਹਿਲੀਆਂ ਗੱਲਾਂ ਬਾਰੇ ਦੱਸੇ? ਉਹ ਆਪਣੇ ਗਵਾਹਾਂ ਨੂੰ ਲਿਆ ਕੇ ਇਹ ਸਾਬਤ ਕਰਨ ਕਿ ਉਹ ਸਹੀ ਸਨ, ਤਾਂ ਜੋ ਦੂਸਰੇ ਸੁਣ ਸਕਣ ਅਤੇ ਕਹਿਣ, “ਇਹ ਸੱਚ ਹੈ।”

10ਯਾਹਵੇਹ ਆਖਦਾ ਹੈ “ਤੁਸੀਂ ਮੇਰੇ ਗਵਾਹ ਹੋ, ਅਤੇ ਮੇਰਾ ਸੇਵਕ ਜਿਸ ਨੂੰ ਮੈਂ ਇਸ ਲਈ ਚੁਣਿਆ, ਤਾਂ ਜੋ ਤੁਸੀਂ ਜਾਣ ਸਕੋ ਅਤੇ ਮੇਰੇ ਉੱਤੇ ਵਿਸ਼ਵਾਸ ਕਰੋ ਅਤੇ ਸਮਝੋ ਕਿ ਮੈਂ ਉਹ ਹਾਂ। ਮੇਰੇ ਤੋਂ ਪਹਿਲਾਂ ਨਾ ਕੋਈ ਦੇਵਤਾ ਸਾਜਿਆ ਗਿਆ, ਨਾ ਮੇਰੇ ਤੋਂ ਬਾਅਦ ਕੋਈ ਹੋਵੇਗਾ।

11ਮੈਂ, ਹਾਂ, ਮੈਂ ਹੀ ਯਾਹਵੇਹ ਹਾਂ, ਅਤੇ ਮੇਰੇ ਤੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.