ਯਸ਼ਾਯਾਹ 43

ਵੇਖੋ, ਮੈਂ ਇੱਕ ਨਵਾਂ ਕੰਮ ਕਰ ਰਿਹਾ ਹਾਂ! ਹੁਣ ਇਹ ਉੱਗਦਾ ਹੈ; ਕੀ ਤੁਸੀਂ ਇਸ ਨੂੰ ਨਹੀਂ ਸਮਝਦੇ? ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ, ਅਤੇ ਥਲ ਵਿੱਚ ਨਦੀਆਂ।

Isaiah 43:19 (UKJV) Behold, I will do a new thing; now it shall spring forth; shall all of you not know it? I will even make a way in the wilderness, and rivers in the desert.

17ਉਹ ਜੋ ਰਥ ਅਤੇ ਘੋੜਾ, ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ, ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ, ਉਹ ਬੱਤੀ ਵਾਂਗੂੰ ਬੁਝ ਗਏ:

18“ਪਹਿਲੀਆਂ ਚੀਜ਼ਾਂ ਨੂੰ ਭੁੱਲ ਜਾਓ; ਅਤੀਤ ਵਿੱਚ ਨਾ ਸੋਚੋ।

19ਵੇਖੋ, ਮੈਂ ਇੱਕ ਨਵਾਂ ਕੰਮ ਕਰ ਰਿਹਾ ਹਾਂ! ਹੁਣ ਇਹ ਉੱਗਦਾ ਹੈ; ਕੀ ਤੁਸੀਂ ਇਸ ਨੂੰ ਨਹੀਂ ਸਮਝਦੇ? ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ, ਅਤੇ ਥਲ ਵਿੱਚ ਨਦੀਆਂ।

20ਜੰਗਲੀ ਜਾਨਵਰ ਮੇਰਾ ਆਦਰ ਕਰਦੇ ਹਨ, ਗਿੱਦੜ ਅਤੇ ਉੱਲੂ, ਕਿਉਂਕਿ ਮੈਂ ਉਜਾੜ ਵਿੱਚ ਪਾਣੀ ਦਿੰਦਾ ਹਾਂ ਅਤੇ ਉਜਾੜ ਵਿੱਚ ਨਦੀਆਂ, ਆਪਣੇ ਚੁਣੇ ਹੋਏ ਲੋਕਾਂ ਨੂੰ ਪੀਣ ਲਈ।

21ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਲਈ ਬਣਾਇਆ ਤਾਂ ਜੋ ਉਹ ਮੇਰੀ ਉਸਤਤ ਸੁਣਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.