ਯਸ਼ਾਯਾਹ 43

ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਲਈ ਬਣਾਇਆ ਤਾਂ ਜੋ ਉਹ ਮੇਰੀ ਉਸਤਤ ਸੁਣਾਉਣ।

Isaiah 43:21 (UKJV) This people have I formed for myself; they shall show forth my praise.

19ਵੇਖੋ, ਮੈਂ ਇੱਕ ਨਵਾਂ ਕੰਮ ਕਰ ਰਿਹਾ ਹਾਂ! ਹੁਣ ਇਹ ਉੱਗਦਾ ਹੈ; ਕੀ ਤੁਸੀਂ ਇਸ ਨੂੰ ਨਹੀਂ ਸਮਝਦੇ? ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ, ਅਤੇ ਥਲ ਵਿੱਚ ਨਦੀਆਂ।

20ਜੰਗਲੀ ਜਾਨਵਰ ਮੇਰਾ ਆਦਰ ਕਰਦੇ ਹਨ, ਗਿੱਦੜ ਅਤੇ ਉੱਲੂ, ਕਿਉਂਕਿ ਮੈਂ ਉਜਾੜ ਵਿੱਚ ਪਾਣੀ ਦਿੰਦਾ ਹਾਂ ਅਤੇ ਉਜਾੜ ਵਿੱਚ ਨਦੀਆਂ, ਆਪਣੇ ਚੁਣੇ ਹੋਏ ਲੋਕਾਂ ਨੂੰ ਪੀਣ ਲਈ।

21ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਲਈ ਬਣਾਇਆ ਤਾਂ ਜੋ ਉਹ ਮੇਰੀ ਉਸਤਤ ਸੁਣਾਉਣ।

22“ਹੇ ਯਾਕੋਬ, ਤੂੰ ਮੈਨੂੰ ਨਹੀਂ ਪੁਕਾਰਿਆ, ਹੇ ਇਸਰਾਏਲ, ਤੁਸੀਂ ਮੇਰੇ ਉੱਤੇ ਜ਼ਬਰਦਸਤੀ ਕਰਕੇ ਨਹੀਂ ਥੱਕੇ।

23ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਲਈ ਭੇਡਾਂ ਨਹੀਂ ਲਿਆਂਦੀਆਂ, ਨਾ ਹੀ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਕੀਤਾ। ਮੈਂ ਤੁਹਾਡੇ ਉੱਤੇ ਅਨਾਜ ਦੀਆਂ ਭੇਟਾਂ ਦਾ ਬੋਝ ਨਹੀਂ ਪਾਇਆ ਅਤੇ ਨਾ ਹੀ ਧੂਪ ਦੀਆਂ ਮੰਗਾਂ ਨਾਲ ਤੁਹਾਨੂੰ ਥੱਕਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.