ਯਸ਼ਾਯਾਹ 43

ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਲਈ ਭੇਡਾਂ ਨਹੀਂ ਲਿਆਂਦੀਆਂ, ਨਾ ਹੀ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਕੀਤਾ। ਮੈਂ ਤੁਹਾਡੇ ਉੱਤੇ ਅਨਾਜ ਦੀਆਂ ਭੇਟਾਂ ਦਾ ਬੋਝ ਨਹੀਂ ਪਾਇਆ ਅਤੇ ਨਾ ਹੀ ਧੂਪ ਦੀਆਂ ਮੰਗਾਂ ਨਾਲ ਤੁਹਾਨੂੰ ਥੱਕਿਆ ਹੈ।

Isaiah 43:23 (UKJV) You have not brought me the small cattle of your burnt offerings; neither have you honoured me with your sacrifices. I have not caused you to serve with an offering, nor wearied you with incense.

21ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਲਈ ਬਣਾਇਆ ਤਾਂ ਜੋ ਉਹ ਮੇਰੀ ਉਸਤਤ ਸੁਣਾਉਣ।

22“ਹੇ ਯਾਕੋਬ, ਤੂੰ ਮੈਨੂੰ ਨਹੀਂ ਪੁਕਾਰਿਆ, ਹੇ ਇਸਰਾਏਲ, ਤੁਸੀਂ ਮੇਰੇ ਉੱਤੇ ਜ਼ਬਰਦਸਤੀ ਕਰਕੇ ਨਹੀਂ ਥੱਕੇ।

23ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਲਈ ਭੇਡਾਂ ਨਹੀਂ ਲਿਆਂਦੀਆਂ, ਨਾ ਹੀ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਕੀਤਾ। ਮੈਂ ਤੁਹਾਡੇ ਉੱਤੇ ਅਨਾਜ ਦੀਆਂ ਭੇਟਾਂ ਦਾ ਬੋਝ ਨਹੀਂ ਪਾਇਆ ਅਤੇ ਨਾ ਹੀ ਧੂਪ ਦੀਆਂ ਮੰਗਾਂ ਨਾਲ ਤੁਹਾਨੂੰ ਥੱਕਿਆ ਹੈ।

24ਤੁਸੀਂ ਮੇਰੇ ਲਈ ਕੋਈ ਸੁਗੰਧਿਤ ਕਲਮ ਨਹੀਂ ਖਰੀਦਿਆ, ਨਾ ਮੇਰੇ ਉੱਤੇ ਤੇਰੀ ਬਲੀਆਂ ਦੀ ਚਰਬੀ ਪਾਈ ਹੈ। ਪਰ ਤੁਸੀਂ ਮੇਰੇ ਉੱਤੇ ਆਪਣੇ ਪਾਪਾਂ ਦਾ ਬੋਝ ਪਾਇਆ ਹੈ ਅਤੇ ਆਪਣੇ ਅਪਰਾਧਾਂ ਨਾਲ ਮੈਨੂੰ ਥੱਕਿਆ ਹੈ।

25“ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.