ਯਸ਼ਾਯਾਹ 43

ਤੁਸੀਂ ਮੇਰੇ ਲਈ ਕੋਈ ਸੁਗੰਧਿਤ ਕਲਮ ਨਹੀਂ ਖਰੀਦਿਆ, ਨਾ ਮੇਰੇ ਉੱਤੇ ਤੇਰੀ ਬਲੀਆਂ ਦੀ ਚਰਬੀ ਪਾਈ ਹੈ। ਪਰ ਤੁਸੀਂ ਮੇਰੇ ਉੱਤੇ ਆਪਣੇ ਪਾਪਾਂ ਦਾ ਬੋਝ ਪਾਇਆ ਹੈ ਅਤੇ ਆਪਣੇ ਅਪਰਾਧਾਂ ਨਾਲ ਮੈਨੂੰ ਥੱਕਿਆ ਹੈ।

Isaiah 43:24 (UKJV) You have bought me no sweet cane with money, neither have you filled me with the fat of your sacrifices: but you have made me to serve with your sins, you have wearied me with yours iniquities.

22“ਹੇ ਯਾਕੋਬ, ਤੂੰ ਮੈਨੂੰ ਨਹੀਂ ਪੁਕਾਰਿਆ, ਹੇ ਇਸਰਾਏਲ, ਤੁਸੀਂ ਮੇਰੇ ਉੱਤੇ ਜ਼ਬਰਦਸਤੀ ਕਰਕੇ ਨਹੀਂ ਥੱਕੇ।

23ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਲਈ ਭੇਡਾਂ ਨਹੀਂ ਲਿਆਂਦੀਆਂ, ਨਾ ਹੀ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਕੀਤਾ। ਮੈਂ ਤੁਹਾਡੇ ਉੱਤੇ ਅਨਾਜ ਦੀਆਂ ਭੇਟਾਂ ਦਾ ਬੋਝ ਨਹੀਂ ਪਾਇਆ ਅਤੇ ਨਾ ਹੀ ਧੂਪ ਦੀਆਂ ਮੰਗਾਂ ਨਾਲ ਤੁਹਾਨੂੰ ਥੱਕਿਆ ਹੈ।

24ਤੁਸੀਂ ਮੇਰੇ ਲਈ ਕੋਈ ਸੁਗੰਧਿਤ ਕਲਮ ਨਹੀਂ ਖਰੀਦਿਆ, ਨਾ ਮੇਰੇ ਉੱਤੇ ਤੇਰੀ ਬਲੀਆਂ ਦੀ ਚਰਬੀ ਪਾਈ ਹੈ। ਪਰ ਤੁਸੀਂ ਮੇਰੇ ਉੱਤੇ ਆਪਣੇ ਪਾਪਾਂ ਦਾ ਬੋਝ ਪਾਇਆ ਹੈ ਅਤੇ ਆਪਣੇ ਅਪਰਾਧਾਂ ਨਾਲ ਮੈਨੂੰ ਥੱਕਿਆ ਹੈ।

25“ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।

26ਮੈਨੂੰ ਯਾਦ ਕਰਾਓ, ਕਿ ਆਓ ਆਪਾਂ ਇਕੱਠੇ ਬਹਿਸ ਕਰੀਏ; ਤੂੰ ਹੀ ਆਪਣਾ ਨਿਰਣਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.