24ਤੁਸੀਂ ਮੇਰੇ ਲਈ ਕੋਈ ਸੁਗੰਧਿਤ ਕਲਮ ਨਹੀਂ ਖਰੀਦਿਆ, ਨਾ ਮੇਰੇ ਉੱਤੇ ਤੇਰੀ ਬਲੀਆਂ ਦੀ ਚਰਬੀ ਪਾਈ ਹੈ। ਪਰ ਤੁਸੀਂ ਮੇਰੇ ਉੱਤੇ ਆਪਣੇ ਪਾਪਾਂ ਦਾ ਬੋਝ ਪਾਇਆ ਹੈ ਅਤੇ ਆਪਣੇ ਅਪਰਾਧਾਂ ਨਾਲ ਮੈਨੂੰ ਥੱਕਿਆ ਹੈ।
25“ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।
26ਮੈਨੂੰ ਯਾਦ ਕਰਾਓ, ਕਿ ਆਓ ਆਪਾਂ ਇਕੱਠੇ ਬਹਿਸ ਕਰੀਏ; ਤੂੰ ਹੀ ਆਪਣਾ ਨਿਰਣਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ।
27ਤੁਹਾਡੇ ਪਹਿਲੇ ਪਿਤਾ ਨੇ ਪਾਪ ਕੀਤਾ ਸੀ; ਜਿਨ੍ਹਾਂ ਨੂੰ ਮੈਂ ਤੁਹਾਨੂੰ ਉਪਦੇਸ਼ ਦੇਣ ਲਈ ਭੇਜਿਆ ਸੀ, ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ।
28ਇਸ ਲਈ ਮੈਂ ਪਵਿੱਤਰ ਅਸਥਾਨ ਦੇ ਉੱਚ-ਅਧਿਕਾਰੀਆਂ ਨੂੰ ਭਰਿਸ਼ਟ ਠਹਿਰਾਇਆ, ਅਤੇ ਮੈਂ ਯਾਕੋਬ ਨੂੰ ਫਿਟਕਾਰ, ਅਤੇ ਇਸਰਾਏਲ ਨੂੰ ਦੁਰਬਚਨ ਦਾ ਕਾਰਨ ਬਣਾ ਦਿੱਤਾ।