9ਮੂਰਤੀਆਂ ਬਣਾਉਣ ਵਾਲੇ ਕੁਝ ਵੀ ਨਹੀਂ ਹਨ, ਅਤੇ ਜਿਹੜੀਆਂ ਚੀਜ਼ਾਂ ਉਹ ਸ਼ਿੰਗਾਰਦੇ ਹਨ ਉਹ ਬੇਕਾਰ ਹਨ। ਜਿਹੜੇ ਉਨ੍ਹਾਂ ਲਈ ਬੋਲਣਾ ਚਾਹੁੰਦੇ ਹਨ ਉਹ ਅੰਨ੍ਹੇ ਹਨ; ਇਸ ਲਈ ਉਹ ਸ਼ਰਮਿੰਦੇ ਹੋਣਗੇ।
10ਕੌਣ ਇੱਕ ਦੇਵਤੇ ਨੂੰ ਸਰੂਪ ਦਿੰਦਾ ਹੈ ਅਤੇ ਇੱਕ ਮੂਰਤੀ ਬਣਾਉਂਦਾ ਹੈ, ਜਿਸ ਦਾ ਕੋਈ ਲਾਭ ਨਹੀਂ ਹੁੰਦਾ?
11ਜੋ ਲੋਕ ਅਜਿਹਾ ਕਰਦੇ ਹਨ, ਉਹ ਸ਼ਰਮਿੰਦਾ ਹੋਣਗੇ; ਅਜਿਹੇ ਕਾਰੀਗਰ ਕੇਵਲ ਮਨੁੱਖ ਹਨ। ਉਹ ਸਾਰੇ ਇਕੱਠੇ ਹੋਣ ਅਤੇ ਆਪਣਾ ਪੱਖ ਰੱਖਣ; ਉਹ ਭੈਅ ਖਾਣਗੇ, ਉਹ ਇਕੱਠੇ ਸ਼ਰਮਿੰਦੇ ਹੋਣਗੇ।
12ਲੁਹਾਰ ਆਪਣਾ ਸੰਦ ਤਿੱਖਾ ਕਰਦਾ ਹੈ ਅਤੇ ਕੋਲਿਆਂ ਨਾਲ ਕੰਮ ਕਰਦਾ ਹੈ; ਉਹ ਹਥੌੜਿਆਂ ਨਾਲ ਮੂਰਤੀ ਬਣਾਉਂਦਾ ਹੈ, ਉਹ ਆਪਣੀ ਬਾਂਹ ਦੀ ਤਾਕਤ ਨਾਲ ਇਸ ਨੂੰ ਘੜਦਾ ਹੈ। ਉਹ ਭੁੱਖਾ ਰਹਿੰਦਾ ਹੈ ਅਤੇ ਆਪਣੀ ਤਾਕਤ ਗੁਆ ਲੈਂਦਾ ਹੈ; ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।
13ਤਰਖਾਣ ਇੱਕ ਸੂਤ ਨਾਲ ਮਾਪਦਾ ਹੈ ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ; ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਸੁਹੱਪਣ ਵਾਂਗੂੰ, ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ।