ਯਸ਼ਾਯਾਹ 44

ਲੁਹਾਰ ਆਪਣਾ ਸੰਦ ਤਿੱਖਾ ਕਰਦਾ ਹੈ ਅਤੇ ਕੋਲਿਆਂ ਨਾਲ ਕੰਮ ਕਰਦਾ ਹੈ; ਉਹ ਹਥੌੜਿਆਂ ਨਾਲ ਮੂਰਤੀ ਬਣਾਉਂਦਾ ਹੈ, ਉਹ ਆਪਣੀ ਬਾਂਹ ਦੀ ਤਾਕਤ ਨਾਲ ਇਸ ਨੂੰ ਘੜਦਾ ਹੈ। ਉਹ ਭੁੱਖਾ ਰਹਿੰਦਾ ਹੈ ਅਤੇ ਆਪਣੀ ਤਾਕਤ ਗੁਆ ਲੈਂਦਾ ਹੈ; ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।

Isaiah 44:12 (UKJV) The smith with the tongs both works in the coals, and fashions it with hammers, and works it with the strength of his arms: yea, he is hungry, and his strength fails: he drinks no water, and is faint.

10ਕੌਣ ਇੱਕ ਦੇਵਤੇ ਨੂੰ ਸਰੂਪ ਦਿੰਦਾ ਹੈ ਅਤੇ ਇੱਕ ਮੂਰਤੀ ਬਣਾਉਂਦਾ ਹੈ, ਜਿਸ ਦਾ ਕੋਈ ਲਾਭ ਨਹੀਂ ਹੁੰਦਾ?

11ਜੋ ਲੋਕ ਅਜਿਹਾ ਕਰਦੇ ਹਨ, ਉਹ ਸ਼ਰਮਿੰਦਾ ਹੋਣਗੇ; ਅਜਿਹੇ ਕਾਰੀਗਰ ਕੇਵਲ ਮਨੁੱਖ ਹਨ। ਉਹ ਸਾਰੇ ਇਕੱਠੇ ਹੋਣ ਅਤੇ ਆਪਣਾ ਪੱਖ ਰੱਖਣ; ਉਹ ਭੈਅ ਖਾਣਗੇ, ਉਹ ਇਕੱਠੇ ਸ਼ਰਮਿੰਦੇ ਹੋਣਗੇ।

12ਲੁਹਾਰ ਆਪਣਾ ਸੰਦ ਤਿੱਖਾ ਕਰਦਾ ਹੈ ਅਤੇ ਕੋਲਿਆਂ ਨਾਲ ਕੰਮ ਕਰਦਾ ਹੈ; ਉਹ ਹਥੌੜਿਆਂ ਨਾਲ ਮੂਰਤੀ ਬਣਾਉਂਦਾ ਹੈ, ਉਹ ਆਪਣੀ ਬਾਂਹ ਦੀ ਤਾਕਤ ਨਾਲ ਇਸ ਨੂੰ ਘੜਦਾ ਹੈ। ਉਹ ਭੁੱਖਾ ਰਹਿੰਦਾ ਹੈ ਅਤੇ ਆਪਣੀ ਤਾਕਤ ਗੁਆ ਲੈਂਦਾ ਹੈ; ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।

13ਤਰਖਾਣ ਇੱਕ ਸੂਤ ਨਾਲ ਮਾਪਦਾ ਹੈ ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ; ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਸੁਹੱਪਣ ਵਾਂਗੂੰ, ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ।

14ਉਹ ਦਿਆਰ ਨੂੰ ਵੱਢਦਾ, ਉਹ ਸਰੂ ਜਾਂ ਬਲੂਤ ਲੈਂਦਾ ਹੈ। ਉਹ ਉਸ ਨੂੰ ਜੰਗਲ ਦੇ ਰੁੱਖਾਂ ਵਿੱਚ ਉੱਗਣ ਦਿੰਦਾ, ਉਹ ਚੀਲ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.