ਯਸ਼ਾਯਾਹ 44

ਉਹ ਦਿਆਰ ਨੂੰ ਵੱਢਦਾ, ਉਹ ਸਰੂ ਜਾਂ ਬਲੂਤ ਲੈਂਦਾ ਹੈ। ਉਹ ਉਸ ਨੂੰ ਜੰਗਲ ਦੇ ਰੁੱਖਾਂ ਵਿੱਚ ਉੱਗਣ ਦਿੰਦਾ, ਉਹ ਚੀਲ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।

Isaiah 44:14 (UKJV) He hews him down cedars, and takes the cypress and the oak, which he strengthens for himself among the trees of the forest: he plants an ash, and the rain does nourish it.

12ਲੁਹਾਰ ਆਪਣਾ ਸੰਦ ਤਿੱਖਾ ਕਰਦਾ ਹੈ ਅਤੇ ਕੋਲਿਆਂ ਨਾਲ ਕੰਮ ਕਰਦਾ ਹੈ; ਉਹ ਹਥੌੜਿਆਂ ਨਾਲ ਮੂਰਤੀ ਬਣਾਉਂਦਾ ਹੈ, ਉਹ ਆਪਣੀ ਬਾਂਹ ਦੀ ਤਾਕਤ ਨਾਲ ਇਸ ਨੂੰ ਘੜਦਾ ਹੈ। ਉਹ ਭੁੱਖਾ ਰਹਿੰਦਾ ਹੈ ਅਤੇ ਆਪਣੀ ਤਾਕਤ ਗੁਆ ਲੈਂਦਾ ਹੈ; ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।

13ਤਰਖਾਣ ਇੱਕ ਸੂਤ ਨਾਲ ਮਾਪਦਾ ਹੈ ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ; ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਸੁਹੱਪਣ ਵਾਂਗੂੰ, ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ।

14ਉਹ ਦਿਆਰ ਨੂੰ ਵੱਢਦਾ, ਉਹ ਸਰੂ ਜਾਂ ਬਲੂਤ ਲੈਂਦਾ ਹੈ। ਉਹ ਉਸ ਨੂੰ ਜੰਗਲ ਦੇ ਰੁੱਖਾਂ ਵਿੱਚ ਉੱਗਣ ਦਿੰਦਾ, ਉਹ ਚੀਲ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।

15ਇਹ ਬਲਣ ਲਈ ਬਾਲਣ ਵਜੋਂ ਵਰਤਿਆ ਜਾਂਦਾ ਹੈ; ਉਸ ਵਿੱਚੋਂ ਕੁਝ ਲੈ ਕੇ ਅੱਗ ਸੇਕਦਾ ਹੈ, ਉਹ ਅੱਗ ਬਾਲ ਕੇ ਰੋਟੀ ਪਕਾਉਂਦੇ ਹੈ। ਪਰ ਉਸ ਦੇ ਵਿੱਚੋਂ ਇੱਕ ਦੇਵਤਾ ਵੀ ਬਣਾਉਂਦਾ ਹੈ ਅਤੇ ਉਸ ਦੀ ਪੂਜਾ ਕਰਦਾ ਹੈ; ਉਹ ਇੱਕ ਮੂਰਤੀ ਬਣਾਉਂਦਾ ਹੈ ਅਤੇ ਉਸ ਅੱਗੇ ਮੱਥਾ ਟੇਕਦਾ ਹੈ।

16ਅੱਧੀ ਲੱਕੜ ਉਹ ਅੱਗ ਵਿੱਚ ਸਾੜ ਦਿੰਦਾ ਹੈ; ਉਸ ਉੱਤੇ ਉਹ ਆਪਣਾ ਭੋਜਨ ਤਿਆਰ ਕਰਦਾ ਹੈ, ਉਹ ਆਪਣਾ ਮਾਸ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ। ਨਾਲੇ ਉਹ ਅੱਗ ਸੇਕਦਾ ਅਤੇ ਆਖਦਾ ਹੈ, “ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.