ਯਸ਼ਾਯਾਹ 44

ਅੱਧੀ ਲੱਕੜ ਉਹ ਅੱਗ ਵਿੱਚ ਸਾੜ ਦਿੰਦਾ ਹੈ; ਉਸ ਉੱਤੇ ਉਹ ਆਪਣਾ ਭੋਜਨ ਤਿਆਰ ਕਰਦਾ ਹੈ, ਉਹ ਆਪਣਾ ਮਾਸ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ। ਨਾਲੇ ਉਹ ਅੱਗ ਸੇਕਦਾ ਅਤੇ ਆਖਦਾ ਹੈ, “ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।”

Isaiah 44:16 (UKJV) He burns part thereof in the fire; with part thereof he eats flesh; he roasts roast, and is satisfied: yea, he warms himself, and says, Aha, I am warm, I have seen the fire:

14ਉਹ ਦਿਆਰ ਨੂੰ ਵੱਢਦਾ, ਉਹ ਸਰੂ ਜਾਂ ਬਲੂਤ ਲੈਂਦਾ ਹੈ। ਉਹ ਉਸ ਨੂੰ ਜੰਗਲ ਦੇ ਰੁੱਖਾਂ ਵਿੱਚ ਉੱਗਣ ਦਿੰਦਾ, ਉਹ ਚੀਲ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।

15ਇਹ ਬਲਣ ਲਈ ਬਾਲਣ ਵਜੋਂ ਵਰਤਿਆ ਜਾਂਦਾ ਹੈ; ਉਸ ਵਿੱਚੋਂ ਕੁਝ ਲੈ ਕੇ ਅੱਗ ਸੇਕਦਾ ਹੈ, ਉਹ ਅੱਗ ਬਾਲ ਕੇ ਰੋਟੀ ਪਕਾਉਂਦੇ ਹੈ। ਪਰ ਉਸ ਦੇ ਵਿੱਚੋਂ ਇੱਕ ਦੇਵਤਾ ਵੀ ਬਣਾਉਂਦਾ ਹੈ ਅਤੇ ਉਸ ਦੀ ਪੂਜਾ ਕਰਦਾ ਹੈ; ਉਹ ਇੱਕ ਮੂਰਤੀ ਬਣਾਉਂਦਾ ਹੈ ਅਤੇ ਉਸ ਅੱਗੇ ਮੱਥਾ ਟੇਕਦਾ ਹੈ।

16ਅੱਧੀ ਲੱਕੜ ਉਹ ਅੱਗ ਵਿੱਚ ਸਾੜ ਦਿੰਦਾ ਹੈ; ਉਸ ਉੱਤੇ ਉਹ ਆਪਣਾ ਭੋਜਨ ਤਿਆਰ ਕਰਦਾ ਹੈ, ਉਹ ਆਪਣਾ ਮਾਸ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ। ਨਾਲੇ ਉਹ ਅੱਗ ਸੇਕਦਾ ਅਤੇ ਆਖਦਾ ਹੈ, “ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।”

17ਉਸੇ ਦਾ ਬਚਿਆ ਹੋਇਆ ਟੁੱਕੜਾ ਲੈ ਕੇ ਉਹ ਇੱਕ ਦੇਵਤਾ, ਇੱਕ ਬੁੱਤ ਬਣਾਉਂਦਾ ਹੈ; ਉਹ ਇਸ ਨੂੰ ਮੱਥਾ ਟੇਕਦਾ ਹੈ ਅਤੇ ਪੂਜਾ ਕਰਦਾ ਹੈ। ਉਹ ਇਸ ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਕਹਿੰਦਾ ਹੈ, “ਮੈਨੂੰ ਬਚਾ ਲੈ! ਤੂੰ ਮੇਰਾ ਦੇਵਤਾ ਹੈ!”

18ਉਹ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ। ਉਹਨਾਂ ਦੀਆਂ ਅੱਖਾਂ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਉਹ ਵੇਖ ਨਹੀਂ ਸਕਦੇ, ਅਤੇ ਉਹਨਾਂ ਦੇ ਮਨ ਬੰਦ ਹਨ ਇਸ ਲਈ ਉਹ ਸਮਝ ਨਹੀਂ ਸਕਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.