15ਇਹ ਬਲਣ ਲਈ ਬਾਲਣ ਵਜੋਂ ਵਰਤਿਆ ਜਾਂਦਾ ਹੈ; ਉਸ ਵਿੱਚੋਂ ਕੁਝ ਲੈ ਕੇ ਅੱਗ ਸੇਕਦਾ ਹੈ, ਉਹ ਅੱਗ ਬਾਲ ਕੇ ਰੋਟੀ ਪਕਾਉਂਦੇ ਹੈ। ਪਰ ਉਸ ਦੇ ਵਿੱਚੋਂ ਇੱਕ ਦੇਵਤਾ ਵੀ ਬਣਾਉਂਦਾ ਹੈ ਅਤੇ ਉਸ ਦੀ ਪੂਜਾ ਕਰਦਾ ਹੈ; ਉਹ ਇੱਕ ਮੂਰਤੀ ਬਣਾਉਂਦਾ ਹੈ ਅਤੇ ਉਸ ਅੱਗੇ ਮੱਥਾ ਟੇਕਦਾ ਹੈ।
16ਅੱਧੀ ਲੱਕੜ ਉਹ ਅੱਗ ਵਿੱਚ ਸਾੜ ਦਿੰਦਾ ਹੈ; ਉਸ ਉੱਤੇ ਉਹ ਆਪਣਾ ਭੋਜਨ ਤਿਆਰ ਕਰਦਾ ਹੈ, ਉਹ ਆਪਣਾ ਮਾਸ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ। ਨਾਲੇ ਉਹ ਅੱਗ ਸੇਕਦਾ ਅਤੇ ਆਖਦਾ ਹੈ, “ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।”
17ਉਸੇ ਦਾ ਬਚਿਆ ਹੋਇਆ ਟੁੱਕੜਾ ਲੈ ਕੇ ਉਹ ਇੱਕ ਦੇਵਤਾ, ਇੱਕ ਬੁੱਤ ਬਣਾਉਂਦਾ ਹੈ; ਉਹ ਇਸ ਨੂੰ ਮੱਥਾ ਟੇਕਦਾ ਹੈ ਅਤੇ ਪੂਜਾ ਕਰਦਾ ਹੈ। ਉਹ ਇਸ ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਕਹਿੰਦਾ ਹੈ, “ਮੈਨੂੰ ਬਚਾ ਲੈ! ਤੂੰ ਮੇਰਾ ਦੇਵਤਾ ਹੈ!”
18ਉਹ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ। ਉਹਨਾਂ ਦੀਆਂ ਅੱਖਾਂ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਉਹ ਵੇਖ ਨਹੀਂ ਸਕਦੇ, ਅਤੇ ਉਹਨਾਂ ਦੇ ਮਨ ਬੰਦ ਹਨ ਇਸ ਲਈ ਉਹ ਸਮਝ ਨਹੀਂ ਸਕਦੇ।
19ਕੋਈ ਉਸ ਉੱਤੇ ਧਿਆਨ ਨਹੀਂ ਦਿੰਦਾ, ਨਾ ਕਿਸੇ ਨੂੰ ਗਿਆਨ ਹੈ, ਨਾ ਸਮਝ, ਕਿ ਉਹ ਆਖੇ, “ਇਸ ਦਾ ਅੱਧਾ ਮੈਂ ਬਾਲਣ ਲਈ ਵਰਤਿਆ; ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਵੀ ਪਕਾਈ, ਮੈਂ ਮਾਸ ਭੁੰਨਿਆ ਅਤੇ ਖਾਧਾ। ਕੀ ਮੈਂ ਬਚੀ ਹੋਈ ਚੀਜ਼ ਤੋਂ ਘਿਣਾਉਣੀ ਚੀਜ਼ ਬਣਾਵਾਂ? ਕੀ ਮੈਂ ਲੱਕੜ ਦੇ ਇੱਕ ਟੁਕੜੇ ਨੂੰ ਮੱਥਾ ਟੇਕਾਂ?”