ਯਸ਼ਾਯਾਹ 44

ਅਜਿਹਾ ਮਨੁੱਖ ਸੁਆਹ ਖਾਂਦਾ ਹੈ। ਭਰਮਾਇਆ ਹੋਇਆ ਦਿਲ ਉਸ ਨੂੰ ਗੁਮਰਾਹ ਕਰਦਾ ਹੈ; ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ, ਜਾਂ ਕਹਿ ਸਕਦਾ ਹੈ, “ਕੀ ਇਹ ਮੇਰੇ ਸੱਜੇ ਹੱਥ ਦੀ ਗੱਲ ਝੂਠ ਨਹੀਂ ਹੈ?”

Isaiah 44:20 (UKJV) He feeds on ashes: a deceived heart has turned him aside, that he cannot deliver his soul, nor say, Is there not a lie in my right hand?

18ਉਹ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ। ਉਹਨਾਂ ਦੀਆਂ ਅੱਖਾਂ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਉਹ ਵੇਖ ਨਹੀਂ ਸਕਦੇ, ਅਤੇ ਉਹਨਾਂ ਦੇ ਮਨ ਬੰਦ ਹਨ ਇਸ ਲਈ ਉਹ ਸਮਝ ਨਹੀਂ ਸਕਦੇ।

19ਕੋਈ ਉਸ ਉੱਤੇ ਧਿਆਨ ਨਹੀਂ ਦਿੰਦਾ, ਨਾ ਕਿਸੇ ਨੂੰ ਗਿਆਨ ਹੈ, ਨਾ ਸਮਝ, ਕਿ ਉਹ ਆਖੇ, “ਇਸ ਦਾ ਅੱਧਾ ਮੈਂ ਬਾਲਣ ਲਈ ਵਰਤਿਆ; ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਵੀ ਪਕਾਈ, ਮੈਂ ਮਾਸ ਭੁੰਨਿਆ ਅਤੇ ਖਾਧਾ। ਕੀ ਮੈਂ ਬਚੀ ਹੋਈ ਚੀਜ਼ ਤੋਂ ਘਿਣਾਉਣੀ ਚੀਜ਼ ਬਣਾਵਾਂ? ਕੀ ਮੈਂ ਲੱਕੜ ਦੇ ਇੱਕ ਟੁਕੜੇ ਨੂੰ ਮੱਥਾ ਟੇਕਾਂ?”

20ਅਜਿਹਾ ਮਨੁੱਖ ਸੁਆਹ ਖਾਂਦਾ ਹੈ। ਭਰਮਾਇਆ ਹੋਇਆ ਦਿਲ ਉਸ ਨੂੰ ਗੁਮਰਾਹ ਕਰਦਾ ਹੈ; ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ, ਜਾਂ ਕਹਿ ਸਕਦਾ ਹੈ, “ਕੀ ਇਹ ਮੇਰੇ ਸੱਜੇ ਹੱਥ ਦੀ ਗੱਲ ਝੂਠ ਨਹੀਂ ਹੈ?”

21“ਹੇ ਯਾਕੋਬ, ਇਹ ਗੱਲਾਂ ਚੇਤੇ ਰੱਖ, ਹੇ ਇਸਰਾਏਲ, ਤੂੰ ਮੇਰਾ ਸੇਵਕ ਜੋ ਹੈ, ਮੈਂ ਤੈਨੂੰ ਬਣਾਇਆ ਹੈ, ਤੂੰ ਮੇਰਾ ਸੇਵਕ ਹੈ। ਹੇ ਇਸਰਾਏਲ, ਮੈਂ ਤੈਨੂੰ ਨਹੀਂ ਭੁੱਲਾਂਗਾ।

22ਮੈਂ ਤੁਹਾਡੇ ਅਪਰਾਧਾਂ ਨੂੰ ਬੱਦਲ ਵਾਂਙੁ, ਤੁਹਾਡੇ ਪਾਪਾਂ ਨੂੰ ਸਵੇਰ ਦੀ ਧੁੰਦ ਵਾਂਗੂੰ ਦੂਰ ਕਰ ਦਿੱਤਾ ਹੈ। ਮੇਰੇ ਕੋਲ ਵਾਪਸ ਆ, ਕਿਉਂ ਜੋ ਮੈਂ ਤੈਨੂੰ ਛੁਡਾਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.